FacebookTwitterg+Mail

ਇਸ ਤਰੀਕ ਨੂੰ ਕਰੀਨਾ ਦੇਵੇਗੀ ਬੱਚੇ ਨੂੰ ਜਨਮ, ਰਣਧੀਰ ਕਪੂਰ ਨੇ ਕੀਤਾ ਖੁਲਾਸਾ (ਦੇਖੋ ਤਸਵੀਰਾਂ)

    1/12
27 November, 2016 03:00:27 PM
ਮੁੰਬਈ— ਕਰੀਨਾ ਕਪੂਰ ਮਾਂ ਬਣਨ ਜਾ ਰਹੀ ਹੈ। ਲੰਮੇ ਸਮੇਂ ਬਾਅਦ ਇਸ ਗੱਲ ਨੂੰ ਲੈ ਕੇ ਕਰੀਨਾ ਚਰਚਾ 'ਚ ਹੈ ਪਰ ਕਰੀਨਾ ਬੱਚੇ ਨੂੰ ਜਨਮ ਕਿਹੜੀ ਤਰੀਕ ਨੂੰ ਦੇਣ ਜਾ ਰਹੀ ਹੈ, ਇਸ ਗੱਲ ਦਾ ਅਜੇ ਤਕ ਖੁਲਾਸਾ ਨਹੀਂ ਹੋਇਆ ਸੀ। ਹੁਣ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ। ਇਕ ਇੰਟਰਵਿਊ 'ਚ ਰਣਧੀਰ ਨੇ ਖੁਲਾਸਾ ਕੀਤਾ ਹੈ ਕਿ ਕਰੀਨਾ 20 ਦਸੰਬਰ ਨੂੰ ਬੱਚੇ ਨੂੰ ਜਨਮ ਦੇਵੇਗੀ। ਰਣਧੀਰ ਨੇ ਕਿਹਾ, 'ਕਰੀਨਾ ਗਰਭਵਤੀ ਹਾਲਤ ਨੂੰ ਬੜੇ ਚੰਗੇ ਢੰਗ ਨਾਲ ਸੰਭਾਲ ਰਹੀ ਹੈ। ਅਸੀਂ ਸਾਰੇ ਨੰਨ੍ਹੇ ਮਹਿਮਾਨ ਨੂੰ ਗੋਦ 'ਚ ਚੁੱਕਣ ਲਈ ਉਤਸ਼ਾਹਿਤ ਹਾਂ।'
ਜਦੋਂ ਇਹ ਸਵਾਲ ਰਣਧੀਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਕਰੀਨਾ ਸਿਹਤਮੰਦ ਹੈ ਤੇ ਬੱਚੇ ਦਾ ਚੰਗੀ ਤਰ੍ਹਾਂ ਪੋਸ਼ਣ ਕਰ ਰਹੀ ਹੈ। 20 ਦਸੰਬਰ ਨੂੰ ਕਰੀਨਾ ਬੱਚੇ ਨੂੰ ਜਨਮ ਦੇਵੇਗੀ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਮੈਨੂੰ ਨਹੀਂ ਹੈ ਕਿ ਡਲਿਵਰੀ ਸਾਧਾਰਨ ਹੋਵੇਗੀ ਜਾਂ ਸਿਜੇਰੀਅਨ। ਉਸ ਦੇ ਡਾਕਟਰ ਕੁਝ ਦਿਨਾਂ ਤਕ ਫੋਨ ਕਰਨਗੇ ਤੇ ਡਲਿਵਰੀ ਕਿਵੇਂ ਕਰਵਾਉਣੀ ਹੈ? ਇਹ ਉਸ ਦੀ (ਕਰੀਨਾ) ਸਿਹਤ 'ਤੇ ਨਿਰਭਰ ਕਰਦਾ ਹੈ। ਫਿਲਹਾਲ ਅਸੀਂ ਨੰਨ੍ਹੇ ਮਹਿਮਾਨ ਦੇ ਸੁਆਗਤ ਦਾ ਇੰਤਜ਼ਾਰ ਕਰ ਰਹੇ ਹਾਂ।'

Tags: ਕਰੀਨਾ ਕਪੂਰ Kareena Kapoor ਗਰਭਵਤੀ Pregnant ਰਣਧੀਰ ਕਪੂਰ Randhir Kapoor