FacebookTwitterg+Mail

ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝੀ ਇਹ ਟੀ. ਵੀ. ਅਭਿਨੇਤਰੀ (ਦੇਖੋ ਤਸਵੀਰਾਂ)

    1/18
28 November, 2016 07:25:21 PM
ਮੁੰਬਈ— ਟੀ. ਵੀ. ਸੀਰੀਅਲ 'ਲੈਫਟ ਰਾਈਟ' ਤੇ 'ਮਿਸਿਜ਼ ਕੌਸ਼ਿਕ ਕੀ ਪਾਂਚ ਬਹੁਏਂ' 'ਚ ਆਪਣੇ ਕਿਰਦਾਰ ਨਾਲ ਦਰਸ਼ਕਾਂ ਨੂੰ ਲੁਭਾਉਣ ਵਾਲੀ ਅਭਿਨੇਤਰੀ ਦੀਆ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਗਈ ਹੈ।
ਇਸ ਜੋੜੀ ਨੇ ਕੱਲ ਪੰਜਾਬੀ ਰੀਤੀ-ਰਿਵਾਜਾਂ ਨਾਲ ਦਿੱਲੀ 'ਚ ਵਿਆਹ ਕਰਵਾਇਆ। ਵਿਆਹ ਤੋਂ ਪਹਿਲਾਂ ਕੀਤੀਆਂ ਗਈਆਂ ਰਸਮਾਂ ਨੂੰ ਦੀਆ ਨੇ ਕਾਫੀ ਇੰਜੁਆਏ ਕੀਤਾ। ਵਿਆਹ ਦੇ ਇਸ ਮੌਕੇ 'ਤੇ ਦੀਆ ਦਾ ਪੂਰਾ ਪਰਿਵਾਰ ਤੇ ਦੋਸਤ ਮੌਜੂਦ ਸਨ। ਦਿੱਲੀ ਦੇ ਛਤਰਪੁਰ 'ਚ ਕੱਲ ਇਸ ਜੋੜੇ ਨੇ ਲਾਵਾਂ ਲਈਆਂ। ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟਸ 'ਤੇ ਕਾਫੀ ਦੇਖੀਆਂ ਜਾ ਰਹੀਆਂ ਹਨ।
ਦੱਸਣਯੋਗ ਹੈ ਕਿ ਦੀਆ ਚੋਪੜਾ-ਰਿਚੀ ਮਹਿਤਾ ਦੀ ਪ੍ਰੇਮ ਕਹਾਣੀ ਆਮ ਨਹੀਂ ਹੈ ਕਿਉਂਕਿ ਰਿਚੀ ਮਹਿਤਾ ਨੇ ਦੀਆ ਨੂੰ 500 ਗੁਲਾਬ ਦੇ ਫੁੱਲਾਂ ਨਾਲ ਸਜਿਆ ਬੁੱਕੇ ਗਿਫਟ ਕਰਕੇ ਪ੍ਰਪੋਜ਼ ਕੀਤਾ ਸੀ ਤੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਨਾਲ ਦੀਆ ਇੰਨੀ ਖੁਸ਼ ਹੋਈ ਕਿ ਬਿਨਾਂ ਸੋਚੇ ਉਸ ਨੇ ਰਿਚੀ ਮਹਿਤਾ ਦੇ ਪਿਆਰ ਨੂੰ ਕਬੂਲ ਕਰ ਲਿਆ।

Tags: ਦੀਆ ਚੋਪੜਾ Deeya Chopra ਵਿਆਹ Marriage ਰਿਚੀ ਮਹਿਤਾ Ritchie Mehta