FacebookTwitterg+Mail

'ਐਨੀਮਲ ਫਾਰਮ' ਨੂੰ ਲੈ ਕੇ ਜਾਣਕਾਰੀ ਦੇਣ 'ਤੇ ਟਵਿਟਰ 'ਤੇ ਘਿਰੀ ਸ਼ਿਲਪਾ ਸ਼ੈਟੀ

shilpa shetty s animal farm  review  trolled on twitter
29 November, 2016 07:16:15 AM
ਮੁੰਬਈ— ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਜਾਰਜ ਓਰੇਵਨ ਦੀ ਕਿਤਾਬ 'ਐਨੀਮਲ ਫਾਰਮ' ਨੂੰ ਲੈ ਕੇ ਗਲਤ ਜਾਣਕਾਰੀ ਦੇਣ 'ਤੇ ਟਵਿਟਰ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਕ ਕਿਤਾਬ ਸੋਵੀਅਤ ਸੰਘ ਦੇ ਸਟਾਲਿਨਵਾਦੀ ਯੁੱਗ 'ਤੇ ਸਮਾਜਿਕ ਟਿੱਪਣੀ ਹੈ।
'ਕਾਉੂਂਸਲ ਆਫ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ' ਆਈ. ਸੀ. ਐੱਸ. ਈ. ਨੇ 2017-18 ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੇ ਸਲੇਬਸ ਵਿਚ ਜੂਨੀਅਰ ਅਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਸਾਹਿਤ ਵਿਚ ਹੈਰੀ ਪਾਟਰ ਸੀਰੀਜ਼ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਇਕ ਅਖਬਾਰ ਨੇ ਸ਼ਿਲਪਾ ਤੋਂ ਇਸ ਬਾਰੇ ਸਵਾਲ ਕੀਤਾ ਸੀ। ਇਸਦੇ ਜਵਾਬ ਵਿਚ ਸ਼ਿਲਪਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 'ਲਾਰਡ ਆਫ ਦਿ ਰਿੰਗਸ' ਅਤੇ 'ਹੈਰੀ ਪਾਟਰ' ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣਾ ਇਕ ਵੱਡਾ ਕਦਮ ਹੈ ਅਤੇ ਇਸ ਨਾਲ ਬਹੁਤ ਘੱਟ ਉਮਰ ਦੇ ਲੋਕਾਂ ਵਿਚ ਕਲਪਨਾਸ਼ਾਲੀਨਤਾ ਅਤੇ ਰਚਨਾਤਮਕਤਾ ਪੈਦਾ ਹੋਵੇਗੀ। ਮੈਨੂੰ ਲੱਗਦਾ ਹੈ ਕਿ ਲਿਟਿਲ ਵੂਮੈਨ ਵਰਗੀਆਂ ਕਿਤਾਬਾਂ ਤੋਂ ਵੀ ਛੋਟੀ ਉਮਰ ਵਿਚ ਔਰਤਾਂ ਦਾ ਸਨਮਾਨ ਕਰਨ ਦੀ ਭਾਵਨਾ ਪੈਦਾ ਹੋਵੇਗੀ। ਇਸ ਟਵੀਟ ਤੋਂ ਬਾਅਦ ਹੈਸ਼ਟੈਗ ਸ਼ਿਲਪਾਸ਼ੈਟੀਰਿਵਿਊਜ਼ ਟਵਿਟਰ 'ਤੇ ਟ੍ਰੈਂਡ ਕਰਨ ਲੱਗਾ ਅਤੇ ਲੋਕਾਂ ਨੇ ਹੋਰ ਕਿਤਾਬਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਲਤੀਫੇ ਲਿਖਣੇ ਸ਼ੁਰੂ ਕਰ ਦਿੱਤੇ।

Tags: ਐਨੀਮਲ ਫਾਰਮਟਵਿਟਰਸ਼ਿਲਪਾ ਸ਼ੈਟੀShilpa ShettyAnimal FarmTwitter