FacebookTwitterg+Mail

'ਬਾਲਿਕਾ ਵਧੂ' ਦੀ 'ਸੁਗਨਾ' ਦੇ ਸਭ ਤੋਂ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ

    1/11
29 November, 2016 02:56:29 PM
ਮੁੰਬਈ— ਟੀ. ਵੀ. ਅਭਿਨੇਤਰੀ ਵਿਦਿਆ ਆਨੰਦ ਨੂੰ ਅਸੀਂ ਸੀਰੀਅਲ 'ਬਾਲਿਕਾ ਵਧੂ' ਦੀ 'ਸੁਗਨਾ' ਦੇ ਨਾਂ ਨਾਲ ਚੰਗੀ ਤਰ੍ਹਾਂ ਜਾਣਦੇ ਹਾਂ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਟੀ. ਵੀ. ਅਭਿਨੇਤਰੀ ਆਪਣੇ ਪੁਰਾਣੇ ਕਿਰਦਾਰ 'ਸੁਗਨਾ' ਦੀ ਇਮੇਜ ਤੋਂ ਬਿਲਕੁਲ ਬਦਲ ਗਈ ਹੈ। ਵਿਦਿਆ ਦਾ ਨਵਾਂ ਫੋਟੋਸ਼ੂਟ ਇਸ ਇਮੇਜ ਦਾ ਪੁਖਤਾ ਸਬੂਤ ਹੈ। ਸੀਰੀਅਲ 'ਬਾਲਿਕਾ ਵਧੂ' ਤੋਂ ਲੈ ਕੇ ਹੁਣ ਤਕ ਉਸ ਦੇ ਅੰਦਾਜ਼ 'ਚ ਜ਼ਬਰਦਸਤ ਬਦਲਾਅ ਆਇਆ ਹੈ।
ਇਸ ਫੋਟੋਸ਼ੂਟ 'ਚ ਵਿਦਿਆ ਬੇਹੱਦ ਹੌਟ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਵਿਦਿਆ ਦੀਆਂ ਇਹ ਹੌਟ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 'ਬਾਲਿਕਾ ਵਧੂ' 'ਚ 'ਸੁਗਨਾ' ਦਾ ਕਿਰਦਾਰ ਨਿਭਾਉਣ ਤੋਂ ਬਾਅਦ ਵਿਦਿਆ ਸੀਰੀਅਲ 'ਮਹਾਭਾਰਤ' 'ਚ 'ਸੁਭਦਰਾ' ਦੇ ਕਿਰਦਾਰ 'ਚ ਵੀ ਨਜ਼ਰ ਆਈ ਸੀ। ਹਾਲ ਦੇ ਦਿਨਾਂ 'ਚ ਵਿਦਿਆ ਨੂੰ ਐਂਡ ਟੀ. ਵੀ. ਦੇ ਸੀਰੀਅਲ 'ਬੇਗੁਸਰਾਏ' 'ਚ 'ਅਨਨਿਆ' ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ।
ਐੱਮ ਟੀ. ਵੀ. ਦੇ ਹਿੱਟ ਸ਼ੋਅ 'ਕੈਸੀ ਯੇ ਯਾਰੀਆਂ' 'ਚ ਵੀ ਵਿਦਿਆ ਦਾ ਖਾਸ ਅੰਦਾਜ਼ ਦਿਖ ਚੁਕਾ ਹੈ। 'ਕੈਸੀ ਯੇ ਯਾਰੀਆਂ' 'ਚ ਵਿਦਿਆ, ਅਯਾਜ਼ ਅਹਿਮਦ ਦੇ ਆਪੋਜ਼ਿਟ 'ਨਵਿਆ ਨਵੇਲੀ' ਦੇ ਕਿਰਦਾਰ 'ਚ ਸੀ। ਅੱਗੇ ਕਲਿਕ ਕਰਕੇ ਦੇਖੋ ਵਿਦਿਆ ਦਾ ਹੁਣ ਤਕ ਦਾ ਸਭ ਤੋਂ ਹੌਟ ਅੰਦਾਜ਼।

Tags: ਬਾਲਿਕਾ ਵਧੂ Balika Vadhu ਸੁਗਨਾ Sugna ਵਿਦਿਆ ਆਨੰਦ Vidya Anand ਹੌਟ ਫੋਟੋਸ਼ੂਟ Hot Photoshoot