FacebookTwitterg+Mail

ਟੀ. ਵੀ. ਦੀ ਇਸ ਅਭਿਨੇਤਰੀ ਨੇ ਕੀਤਾ ਕਪਿਲ ਸ਼ਰਮਾ ਦੀ ਪਤਨੀ ਬਣਨ ਤੋਂ ਇਨਕਾਰ (ਦੇਖੋ ਤਸਵੀਰਾਂ)

    1/18
29 November, 2016 04:23:57 PM
ਮੁੰਬਈ— ਸੀਰੀਅਲ 'ਦੀਆ ਔਰ ਬਾਤੀ ਹਮ' ਦੀ 'ਸੰਧਿਆ' ਭਾਵ ਦੀਪਿਕਾ ਸਿੰਘ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਚ ਉਸ ਦੀ ਪਤਨੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਖਬਰਾਂ ਮੁਤਾਬਕ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਸਿੰਘ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਦੀ ਪਤਨੀ ਦਾ ਕਿਰਦਾਰ ਆਫਰ ਕੀਤਾ ਗਿਆ ਸੀ। ਸ਼ੋਅ 'ਚ ਉਸ ਨੇ 'ਮਿਸਟਰ ਅਰੋੜਾ' ਦੀ ਧਰਮ ਪਤਨੀ ਦਾ ਕਿਰਦਾਰ ਨਿਭਾਉਣਾ ਸੀ।
ਹਾਲਾਂਕਿ ਦੀਪਿਕਾ ਨੇ ਇਸ ਰੋਲ ਨੂੰ ਨਿਭਾਉਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਦੇ ਇਸ ਕਿਰਦਾਰ ਨੂੰ ਨਾ ਨਿਭਾਉਣ ਪਿੱਛੇ ਉਸ ਦੀਆਂ ਕੁਝ ਸ਼ਰਤਾਂ ਸਨ, ਜਿਨ੍ਹਾਂ ਨੂੰ ਚੈਨਲ ਤੇ ਪ੍ਰੋਡਕਸ਼ਨ ਹਾਊਸ ਪੂਰੀਆਂ ਨਹੀਂ ਕਰ ਪਾ ਰਹੇ ਸਨ। ਇਸ ਤੋਂ ਬਾਅਦ ਦੀਪਿਕਾ ਸਿੰਘ ਨੇ ਕਿਹਾ ਕਿ ਜਦੋਂ ਤਕ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਹੀਂ ਜਾਵੇਗੀ।

Tags: ਕਪਿਲ ਸ਼ਰਮਾ Kapil Sharma ਦੀਪਿਕਾ ਸਿੰਘ Deepika Singh ਪਤਨੀ Wife ਦਿ ਕਪਿਲ ਸ਼ਰਮਾ ਸ਼ੋਅ The Kapil Sharma Show