FacebookTwitterg+Mail

ਬਦਲੀ ਲੁੱਕ 'ਚ ਨਜ਼ਰ ਆਏ ਸਵਾਮੀ ਓਮ ਜੀ, ਰੱਜ ਕੇ ਖਾਦਾ ਮਾਸਾਹਾਰੀ ਖਾਣਾ (ਦੇਖੋ ਤਸਵੀਰਾਂ)

    1/11
29 November, 2016 04:51:11 PM
ਮੁੰਬਈ— 'ਬਿੱਗ ਬੌਸ 10' ਦੇ ਘਰ 'ਚ ਬਤੌਰ ਮੁਕਾਬਲੇਬਾਜ਼ ਰਹਿ ਰਹੇ ਸਵਾਮੀ ਓਮ ਜੀ ਮਹਾਰਾਜ ਦਾ ਦੀ ਲੁੱਕ ਬਦਲ ਗਈ ਹੈ। ਸੋਮਵਾਰ ਨੂੰ ਮਾਡਲ ਲੋਪਾਮੁਦਰਾ ਰਾਓਤ ਨੇ ਉਨ੍ਹਾਂ ਦੀ ਦਾੜ੍ਹੀ ਕੱਟ ਕੇ ਉਨ੍ਹਾਂ ਨੂੰ ਕੂਲ ਲੁੱਕ ਦਿੱਤੀ। ਇੰਨਾ ਹੀ ਨਹੀਂ ਸੋਮਵਾਰ ਦੇ ਐਪੀਸੋਡ 'ਚ ਉਨ੍ਹਾਂ ਨੇ ਰੱਜ ਕੇ ਮਾਸਾਹਾਰੀ ਖਾਣਾ ਵੀ ਖਾਦਾ। ਲੋਪਾ ਨੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਕਿ ਕੀ ਉਹ ਅੰਡਾ ਭੁਰਜੀ ਖਾਂਦੇ ਹਨ ਤਾਂ ਓਮ ਜੀ ਦਾ ਬਿਆਨ ਸੀ, 'ਹੁਣ ਜਦੋਂ ਖਾਣਾ ਸ਼ੁਰੂ ਕੀਤਾ ਹੈ ਤਾਂ ਸਭ ਖਾਵਾਂਗਾ। ਸ਼ਰਾਬ ਨਹੀਂ ਪੀਵਾਂਗਾ। ਬਾਹਰ ਜਾ ਕੇ ਸਾਰੀਆਂ ਚੀਜ਼ਾਂ ਲਈ ਭੁੱਲ ਬਖਸ਼ਾ ਲਵਾਂਗਾ।'
ਮਨਵੀਰ ਗੁੱਜਰ ਨੂੰ ਸਵਾਮੀ ਓਮ ਦਾ ਮਾਸਾਹਾਰੀ ਖਾਣਾ ਰਾਸ ਨਹੀਂ ਆਇਆ। ਉਸ ਨੇ ਟੋਕਦਿਆਂ ਕਿਹਾ, 'ਬਾਬਾ ਜਾਂ ਤਾਂ ਤੁਸੀਂ ਅਜਿਹੇ ਕੱਪੜੇ ਪਹਿਨਣਾ ਬੰਦ ਕਰ ਦਿਓ ਜਾਂ ਫਿਰ ਨਿਯਮਾਂ ਦੀ ਪਾਲਨਾ ਕਰੋ।' ਇਸ 'ਤੇ ਸਵਾਮੀ ਨੇ ਸਫਾਈ ਦਿੱਤੀ, 'ਮੇਰੇ ਕੱਪੜੇ ਸੰਨਿਆਸੀਆਂ ਵਾਲੇ ਨਹੀਂ ਹਨ। ਬਾਹਰ ਜਾ ਕੇ ਮੈਂ ਵਿਧੀ-ਵਿਧਾਨ ਨਾਲ ਭੁੱਲ ਬਖਸ਼ਾ ਲਵਾਂਗਾ।'

Tags: ਬਿੱਗ ਬੌਸ 10 Bigg Boss 10 ਸਵਾਮੀ ਓਮ ਜੀ Swami Om Ji ਲੁੱਕ Look