FacebookTwitterg+Mail

ਲਹਿੰਗੇ 'ਚ ਇਲਿਆਨਾ ਡੀਕਰੂਜ਼ ਨੇ ਕਰਵਾਇਆ ਬੇਹੱਦ ਖੂਬਸੂਰਤ ਫੋਟੋਸ਼ੂਟ, ਦਿਲ ਨੂੰ ਛੂਹ ਜਾਣਗੀਆਂ ਤਸਵੀਰਾਂ

    1/8
29 November, 2016 05:34:29 PM
ਮੁੰਬਈ— ਵਿਆਹ ਦਾ ਸੀਜ਼ਨ ਆਉਣ ਦੇ ਨਾਲ ਹੀ ਇਲਿਆਨਾ ਡੀਕਰੂਜ਼ ਨੇ ਇਕ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਇਲਿਆਨਾ ਨੇ ਆਪਣੇ ਲੁੱਕ ਨਾਲ ਕਮਾਲ ਦਾ ਤਜਰਬਾ ਕੀਤਾ ਹੈ। ਇਲਿਆਨਾ ਨੇ 'ਪਰਨੀਆ ਪੌਪਅੱਪ ਸ਼ਾਪਸ' ਦੇ ਨਵੇਂ ਅੰਕ ਲਈ ਫੋਟੋਸ਼ੂਟ ਕਰਵਾਇਆ ਤੇ ਰਿਵਾਇਤੀ ਤੇ ਮਾਡਰਨ ਦੋਵੇਂ ਲੁੱਕਸ ਨੂੰ ਆਪਣੇ ਸਟਾਈਲ 'ਚ ਸ਼ਾਮਲ ਕੀਤਾ। ਕੋਈ ਵੀ ਵਿਆਹ ਪੀਲੇ ਰੰਗ ਦੇ ਬਿਨਾਂ ਪੂਰਾ ਕਿਵੇਂ ਹੋ ਸਕਦਾ ਹੈ। ਇਲਿਆਨਾ ਨੇ ਇਥੇ ਅੰਜਲੀ ਭਾਸਕਰ ਦਾ ਪਰਪਲ ਰੰਗ ਦਾ ਬਲਾਊਜ਼ ਤੇ ਸੋਨਾਲੀ ਗੁਪਤਾ ਦੀ ਪੀਲੇ ਰੰਗ ਦੀ ਸਕਰਟ ਪਹਿਨੀ ਹੈ।
ਇਲਿਆਨਾ ਦੀਆਂ ਇਹ ਤਸਵੀਰਾਂ ਸੈਲੇਬ੍ਰਿਟੀ ਫੋਟੋਗ੍ਰਾਫਰ ਅਰਜੁਨ ਮਾਰਕ ਨੇ ਖਿੱਚੀਆਂ ਹਨ। ਇਥੇ ਇਲਿਆਨਾ ਨੇ ਰਿੱਧੀ ਬੰਸਲ ਦੀ ਆਊਟਫਿਟ ਪਹਿਨੀ ਵੀ ਨਜ਼ਰ ਆ ਰਹੀ ਹੈ। ਬ੍ਰਾਈਡਲ ਫੋਟੋਸ਼ੂਟ 'ਚ ਵੀ ਇਲਿਆਨਾ ਦਾ ਕਿਊਟ ਅੰਦਾਜ਼ ਸਾਹਮਣੇ ਆ ਰਿਹਾ ਹੈ। ਕਿਸ ਨੇ ਸੋਚਿਆ ਹੋਵੇਗਾ ਕਿ ਲਾਲ ਰੰਗ ਦੇ ਲਹਿੰਗੇ ਨਾਲ ਚੱਮੜੇ ਦੇ ਬੂਟ ਇੰਨੇ ਚੰਗੇ ਲੱਗਣਗੇ।

Tags: ਇਲਿਆਨਾ ਡੀਕਰੂਜ਼ Ileana Dcruz ਲਹਿੰਗਾ Lehnga ਫੋਟੋਸ਼ੂਟ Photoshoot