FacebookTwitterg+Mail

ਬੇਬੀ ਬੰਪ ਨਾਲ ਕਵਰ ਗਰਲ ਬਣੀ ਬੇਗਮ ਕਰੀਨਾ

    1/2
30 November, 2016 11:30:46 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਪ੍ਰੈਗਨੈਂਸੀ ਦੇ ਵੱਧਦੇ ਦਿਨਾਂ ਨਾਲ ਸਟਾਈਲ ਅਤੇ ਖੂਬਸੂਰਤੀ 'ਚ ਵੀ ਖੂਬ ਵਾਧਾ ਹੋ ਰਿਹਾ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਕਰੀਨਾ 20 ਦਸੰਬਰ ਨੂੰ ਮਾਂ ਬਣੇਗੀ। ਕਰੀਨਾ ਦਸੰਬਰ ਮਹੀਨੇ ਦੇ 'ਗਾਜ਼ੀਆ ਇੰਡੀਆ' ਮੈਗਜ਼ੀਨ ਦੀ ਕਵਰ ਗਰਲ ਬਣੀ ਹੈ। ਇਸ ਫੋਟੋ 'ਚ ਕਰੀਨਾ ਬੇਹੱਦ ਖੂਬਸੂਰਤ ਨਜ਼ਰ ਆਈ। ਕਰੀਨਾ ਪਹਿਲੀ ਇੰਡੀਅਨ ਅਦਾਕਾਰਾ ਹੈ ਜੋ ਪ੍ਰੈਗਨੈਂਸੀ ਦੇ 8 ਮਹੀਨੇ ਪੂਰੇ ਕਰਨ ਤੋਂ ਬਾਅਦ ਮੈਗਜ਼ੀਨ ਕਵਰ 'ਤੇ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਉਸ ਨੇ 'ਐੱਚ. ਟੀ. ਬਰੰਚ' ਮੈਗਜ਼ੀਨ ਕਵਰ ਲਈ ਸ਼ੂਟ ਕੀਤਾ। ਇਨ੍ਹਾਂ ਤਸਵੀਰਾਂ ਵਿਚ ਵੀ ਕਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪ੍ਰੈਗਨੈਂਸੀ ਦੌਰਾਨ ਉਸ ਨੇ ਕਈ ਐਡ ਸ਼ੂਟ ਕੀਤੇ। ਉਹ ਪਹਿਲੀ ਅਦਾਕਾਰਾ ਹੈ, ਜਿਸਨੇ ਪ੍ਰੈਗਨੈਂਸੀ ਦੌਰਾਨ ਰੈਂਪ ਵਾਕ ਵੀ ਕੀਤੀ। ਖਬਰ ਹੈ ਕਿ ਕਰੀਨਾ ਪ੍ਰੈਗਨੈਂਸੀ ਦੌਰਾਨ ਹੀ ਫਿਲਮ 'ਵੀਰੇ ਦੀ ਵੈਡਿੰਗ' 'ਚ ਵੀ ਕੰਮ ਕਰੇਗੀ।


Tags: ਕਰੀਨਾ ਕਪੂਰ ਬੇਬੀ ਬੰਪ ਕਵਰ ਗਰਲ Kareena Kapoor baby bump Cover Girl