FacebookTwitterg+Mail

ਪੰਜਾਬੀ ਫਿਲਮਾਂ 'ਤੇ ਪਿਆ ਨੋਟਬੰਦੀ ਦਾ ਅਸਰ, ਅੱਗੇ ਵਧੀ ਇਨ੍ਹਾਂ ਫਿਲਮਾਂ ਦੀ ਰਿਲੀਜ਼ ਡੇਟ

    1/5
01 December, 2016 03:29:59 PM
ਜਲੰਧਰ— ਨੋਟਬੰਦੀ ਦੇ ਐਲਾਨ ਤੋਂ ਬਾਅਦ ਹਰ ਆਮ ਤੇ ਖਾਸ ਵਿਅਕਤੀ ਪ੍ਰੇਸ਼ਾਨ ਹੈ। ਨੋਟਬੰਦੀ ਦਾ ਵੱਡਾ ਅਸਰ ਹਿੰਦੀ ਫਿਲਮ ਜਗਤ 'ਤੇ ਵੀ ਪਿਆ ਹੈ ਤੇ ਸ਼ਾਇਦ ਇਸੇ ਤੋਂ ਪੰਜਾਬੀ ਫਿਲਮ ਜਗਤ ਵੀ ਡਰਿਆ ਨਜ਼ਰ ਆ ਰਿਹਾ ਹੈ। ਇਸ ਕਰਕੇ ਸਾਲ ਦੇ ਆਖਰੀ ਮਹੀਨੇ 'ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਮੋਟਰ ਮਿੱਤਰਾਂ ਦੀ' ਅੱਗੇ ਪੈ ਗਈ ਹੈ। ਹੁਣ ਇਹ ਫਿਲਮ 30 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਨਿਰਮਾਤਾਵਾਂ ਨੂੰ ਡਰ ਹੈ ਕਿ ਨੋਟਬੰਦੀ ਕਰਕੇ ਸਿਨੇਮਾਘਰਾਂ 'ਚ ਘੱਟ ਦਰਸ਼ਕ ਹੀ ਆਉਣਗੇ। 9 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਅਮਰਿੰਦਰ ਗਿੱਲ ਦੀ ਫਿਲਮ 'ਸਰਵਣ' ਵੀ ਲੋਹੜੀ ਮੌਕੇ ਰਿਲੀਜ਼ ਹੋਵੇਗੀ।
ਤੀਜੀ ਫਿਲਮ ਹੈ 'ਸਰਦਾਰ ਸਾਬ', ਜਿਸ 'ਚ ਜੈਕੀ ਸ਼ਰਾਫ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। 16 ਦਸੰਬਰ ਤੋਂ ਅੱਗੇ ਹੋ ਕੇ ਹੁਣ ਇਹ ਫਿਲਮ 6 ਜਨਵਰੀ ਨੂੰ ਰਿਲੀਜ਼ ਹੋਵੇਗੀ। ਸੋ ਸਾਫ ਹੈ ਕਿ ਪੰਜਾਬੀ ਨਿਰਮਾਤਾ ਕੋਈ ਘਾਟਾ ਨਹੀਂ ਚਾਹੁੰਦੇ ਕਿਉਂਕਿ ਪਹਿਲਾਂ ਹੀ ਪੰਜਾਬੀ ਫਿਲਮਾਂ ਘੱਟ ਕਮਾਈ ਕਰ ਰਹੀਆਂ ਹਨ।

Tags: ਨੋਟਬੰਦੀ Note Banned ਪੰਜਾਬੀ ਫਿਲਮਾਂ Punjabi Films ਮੋਟਰ ਮਿੱਤਰਾਂ ਦੀ Motor Mitraan Di ਸਰਵਣ Sarvann ਸਰਦਾਰ ਸਾਬ Sardar Saab