FacebookTwitterg+Mail

ਵਿਆਹ ਨੂੰ ਲੈ ਕੇ ਟੀ. ਵੀ. ਦੀ ਇਸ ਅਭਿਨੇਤਰੀ ਨੇ ਕੀਤਾ ਖੁਲਾਸਾ! (ਦੇਖੋ ਤਸਵੀਰਾਂ)

    1/12
01 December, 2016 05:26:25 PM
ਮੁੰਬਈ— ਸਟਾਰ ਪਲੱਸ ਦੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ 'ਅਕਸ਼ਰਾ' ਭਾਵ ਹੀਨਾ ਖਾਨ ਨਾਲ ਜੁੜੀ ਇਹ ਖਬਰ ਉਸ ਦੇ ਫੈਨਜ਼ ਦਾ ਦਿਲ ਤੌੜ ਸਕਦੀ ਹੈ। ਇਕ ਅੰਗਰੇਜ਼ੀ ਪੋਰਟਲ ਦੀ ਰਿਪੋਰਟ ਮੁਤਾਬਕ ਹੀਨਾ ਨੇ ਆਪਣੇ ਬੁਆਏਫਰੈਂਡ ਬਾਰੇ ਖੁਲਾਸਾ ਕੀਤਾ ਹੈ।
ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਹੀਨਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ 'ਚ ਕੋਈ ਹੈ, ਜੋ ਉਸ ਲਈ ਬਹੁਤ ਖਾਸ ਹੈ। ਆਪਣੇ ਬੁਆਏਫਰੈਂਡ ਰੌਕੀ ਜੈਸਵਾਲ ਬਾਰੇ ਦੱਸਦਿਆਂ ਹੀਨਾ ਨੇ ਕਿਹਾ, 'ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਰੌਕੀ ਮੇਰੇ ਲਈ ਬਹੁਤ ਖਾਸ ਹੈ। ਅਸੀਂ ਬਹੁਤ ਚੰਗੇ ਦੋਸਤ ਹਾਂ। ਇਸ ਸਮੇਂ ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਜ਼ਾਹਿਰ ਨਹੀਂ ਕਰਨਾ ਚਾਹੁੰਦੀ ਪਰ ਸਾਡੇ ਵਿਚਾਲੇ ਕੁਝ ਹੋਇਆ ਤਾਂ ਮੈਨੂੰ ਜਨਤਕ ਕਰਨ 'ਚ ਕੋਈ ਗੁਰੇਜ਼ ਨਹੀਂ ਹੋਵੇਗਾ।'
ਜਦੋਂ ਹੀਨਾ ਕੋਲੋਂ ਉਸ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਮੈਂ ਅਜੇ ਤਿੰਨ ਸਾਲਾਂ ਤਕ ਕੋਈ ਵਿਆਹ ਨਹੀਂ ਕਰਵਾਉਣ ਵਾਲੀ।' ਹੀਨਾ ਤੇ ਰੌਕੀ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੇ ਸੈੱਟ 'ਤੇ ਮਿਲੇ ਸਨ। ਰੌਕੀ ਜੈਸਵਾਲ ਇਕ ਨਿਰਮਾਤਾ ਹਨ ਤੇ ਉਹ ਦੋਵੇਂ ਕੁਝ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

Tags: ਹੀਨਾ ਖਾਨ Hina Khan ਵਿਆਹ Marriage ਸਟਾਰ ਪਲੱਸ Star Plus