FacebookTwitterg+Mail

ਅਭਿਨੇਤਰੀ ਦਾ ਖੁਲਾਸਾ, ਸਾਬਕਾ ਪਾਰਟਨਰ ਤੇ ਬਾਰ ਮਾਲਕ ਨੇ ਕੀਤਾ ਸੀ ਜਬਰ-ਜ਼ਨਾਹ (ਦੇਖੋ ਤਸਵੀਰਾਂ)

    1/11
01 December, 2016 06:59:59 PM
ਲੰਡਨ— ਹਾਲੀਵੁੱਡ ਅਭਿਨੇਤਰੀ ਇਵਾਨ ਰੇਸ਼ਲਵੁਡ ਨੇ ਹਾਲ ਹੀ 'ਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰੇਸ਼ਲਵੁਡ ਮੁਤਾਬਕ ਉਸ ਦੇ ਸਾਬਕਾ ਪਾਰਟਨਰ ਨੇ ਉਸ ਦਾ ਜਬਰ-ਜ਼ਨਾਹ ਕੀਤਾ। ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਸਰੀਰਕ ਤੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਵੀ ਕੀਤਾ ਗਿਆ।
ਇਕ ਇੰਟਰਵਿਊ 'ਚ ਉਸ ਨੇ ਇਹ ਖੁਲਾਸਾ ਕੀਤਾ ਹੈ। ਰੇਸ਼ਲਵੁਡ ਨੇ ਟਵਿਟਰ 'ਤੇ ਵਿਸਥਾਰ ਨਾਲ ਜਾਣਕਾਰੀ ਦੇਣ ਵਾਲਾ ਪੱਤਰ ਵੀ ਸ਼ੇਅਰ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਪੱਤਰ 'ਚ ਰੇਸ਼ਲਵੁਡ ਨੇ ਲਿਖਿਆ ਹੈ, 'ਹਾਂ, ਮੇਰੇ ਨਾਲ ਜਬਰ-ਜ਼ਨਾਹ ਕੀਤਾ ਗਿਆ ਹੈ। ਜਦੋਂ ਅਸੀਂ ਦੋਵੇਂ ਇਕੱਠੇ ਸੀ ਤਾਂ ਮੇਰੇ ਪਾਰਟਨਰ ਨੇ ਮੇਰੇ ਨਾਲ ਗਲਤ ਕੰਮ ਕੀਤਾ ਸੀ। ਇਸ ਤੋਂ ਇਲਾਵਾ ਇਕ ਸਮਾਰੋਹ ਦੌਰਾਨ ਇਕ ਬਾਰ ਦੇ ਮਾਲਕ ਨੇ ਵੀ ਮੇਰੇ ਨਾਲ ਜਬਰ-ਜ਼ਨਾਹ ਕੀਤਾ ਸੀ।'
ਇਸ ਦੌਰਾਨ ਉਸ ਨੇ ਕਿਹਾ ਕਿ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਪਾਰਟਨਰ ਜਬਰ-ਜ਼ਨਾਹ ਵਰਗਾ ਗਲਤ ਕੰਮ ਵੀ ਕਰ ਸਕਦਾ ਹੈ। ਰੇਸ਼ਲਵੁਡ ਨੇ ਦੱਸਿਆ ਕਿ ਉਸ ਸਮੇਂ ਉਹ ਕਾਫੀ ਡਰੀ ਹੋਈ ਸੀ। ਇਥੋਂ ਤਕ ਕਿ ਉਹ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗੀ ਸੀ।

Tags: ਹਾਲੀਵੁੱਡ Hollywood ਇਵਾਨ ਰੇਸ਼ਲਵੁਡ Evan Eachel Wood ਜਬਰ ਜ਼ਨਾਹ Rape