FacebookTwitterg+Mail

ਅੱਜ ਦੇ ਦਿਨ ਰਿਲੀਜ਼ ਹੋਈ ਸੀ 'ਹੇਟ ਸਟੋਰੀ 3', ਇਨ੍ਹਾਂ ਹੌਟ ਤੇ ਬੋਲਡ ਦ੍ਰਿਸ਼ਾਂ ਨੇ ਵਧਾਈ ਸੀ ਗਰਮੀ

    1/13
04 December, 2016 10:33:21 PM
ਮੁੰਬਈ— ਫਿਲਮ 'ਹੇਟ ਸਟੋਰੀ 3' ਨੂੰ ਰਿਲੀਜ਼ ਹੋਇਆਂ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਡਾਇਰੈਕਟਰ ਵਿਸ਼ਾਲ ਪਾਂਡਿਆ ਦੀ ਇਸ ਫਿਲਮ 'ਚ ਸ਼ਰਮਨ ਜੋਸ਼ੀ, ਜ਼ਰੀਨ ਖਾਨ, ਕਰਨ ਸਿੰਘ ਗਰੋਵਰ ਤੇ ਡੇਜ਼ੀ ਸ਼ਾਹ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਜੁਨੂੰਨ, ਨਫਰਤ ਤੇ ਬਦਲੇ ਦੀ ਕਹਾਣੀ ਹੈ। ਇਸ ਦੀ ਕਹਾਣੀ ਆਦਿੱਤਿਆ ਦੀਵਾਨ (ਸ਼ਰਮਨ ਜੋਸ਼ੀ) ਤੇ ਉਸ ਦੀ ਪਤਨੀ ਸਿਆ ਦੀਵਾਨ (ਜ਼ਰੀਨ ਖਾਨ) ਦਾ ਆਲੇ-ਦੁਆਲੇ ਘੁੰਮਦੀ ਹੈ। ਬਿਜ਼ਨੈੱਸਮੈਨ ਆਦਿੱਤਿਆ ਤੇ ਉਸ ਦੀ ਪਤਨੀ ਦੀ ਜ਼ਿੰਦਗੀ 'ਚ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਹੈ ਕਿ ਅਚਾਨਕ ਆਈ ਪੈਸਿਆਂ ਦੀ ਦਿੱਕਤ ਦੇ ਚਲਦਿਆਂ ਆਦਿੱਤਿਆ ਸੌਰਭ ਸਿੰਘਾਨੀਆ (ਕਰਨ ਸਿੰਘ ਗਰੋਵਰ) ਦੀ ਮਦਦ ਲੈਂਦਾ ਹੈ ਪਰ ਪੈਸਿਆਂ ਦੀ ਇਵਜ 'ਚ ਉਹ ਉਸ ਦੀ ਪਤਨੀ ਨਾਲ ਇਕ ਰਾਤ ਬਤੀਤ ਕਰਨ ਦੀ ਮੰਗ ਕਰਦਾ ਹੈ।
ਹੁਣ ਆਦਿੱਤਿਆ ਸੌਰਭ ਨੂੰ ਬਰਬਾਦ ਤੇ ਉਸ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਹੈ ਪਰ ਸੌਰਭ ਕਿਸੇ ਖਿਡਾਰੀ ਤੋਂ ਘੱਟ ਨਹੀਂ ਹੈ। ਉਹ ਆਦਿੱਤਿਆ ਦੀ ਸੈਕਟਰੀ ਕਾਵਿਆ (ਡੇਜ਼ੀ ਸ਼ਾਹ) ਨੂੰ ਆਪਣੇ ਜਾਅਲ 'ਚ ਫਸਾ ਲੈਂਦਾ ਹੈ। ਸੀਰੀਜ਼ ਦੀਆਂ ਪਿਛਲੀਆਂ ਕਹਾਣੀਆਂ ਵਾਂਗ ਇਹ ਫਿਲਮ ਵੀ ਲਵ, ਹੇਟ ਤੇ ਰਿਵੈਂਜ ਦੇ ਆਲੇ-ਦੁਆਲੇ ਰਹੀ ਹੈ। ਅੱਗੇ ਕਲਿਕ ਕਰਕੇ 'ਹੇਟ ਸਟੋਰੀ 3' ਦੀਆਂ ਕੁਝ ਹੌਟ ਤੇ ਬੋਲਡ ਤਸਵੀਰਾਂ।

Tags: ਹੇਟ ਸਟੋਰੀ 3 Hate Story 3 ਸ਼ਰਮਨ ਜੋਸ਼ੀ Sharman Joshi ਜ਼ਰੀਨ ਖਾਨ Zareen Khan ਕਰਨ ਸਿੰਘ ਗਰੋਵਰ Karan Singh Grover ਡੇਜ਼ੀ ਸ਼ਾਹ Daizy Shah