FacebookTwitterg+Mail

'ਬਿੱਗ ਬੌਸ' ਦੀ ਇਹ ਸਾਬਕਾ ਮੁਕਾਬਲੇਬਾਜ਼ ਜੋੜੀ ਕਰਵਾਉਣ ਜਾ ਰਹੀ ਹੈ ਮੰਗਣੀ! (ਦੇਖੋ ਤਸਵੀਰਾਂ)

    1/11
05 December, 2016 06:57:43 PM
ਮੁੰਬਈ— ਇਕ ਸਮੇਂ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਰਹਿ ਚੁਕੇ ਰੋਸ਼ੇਲ ਰਾਓ ਤੇ ਕੀਥ ਸਕਵੇਰਾ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਰਿਲੇਸ਼ਨਸ਼ਿਪ 'ਚ ਨਜ਼ਦੀਕੀਆਂ ਆ ਚੁਕੀਆਂ ਹਨ।
ਖਬਰਾਂ ਮੁਤਾਬਕ ਕੀਥ ਤੇ ਰੋਸ਼ੇਲ ਛੇਤੀ ਹੀ ਮੰਗਣੀ ਕਰਵਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਕੀਥ ਨੇ ਇਹ ਦੱਸਿਆ ਕਿ ਦੋਵੇਂ ਇਕ-ਦੂਜੇ ਦੇ ਪਰਿਵਾਰਾਂ ਨਾਲ ਕਾਫੀ ਘੁਲ-ਮਿਲ ਰਹੇ ਹਨ। ਜਦੋਂ ਉਹ ਇਕ-ਦੂਜੇ ਦੇ ਪਰਿਵਾਰਾਂ ਦੇ ਨਜ਼ਦੀਕ ਆ ਜਾਣਗੇ, ਚੰਗੀ ਤਰ੍ਹਾਂ ਨਾਲ ਸਮਝ ਲੈਣਗੇ, ਉਦੋਂ ਮੰਗਣੀ ਕਰਵਾ ਲੈਣਗੇ। ਕੀਥ ਤੇ ਰੋਸ਼ੇਲ ਫਿਲਹਾਲ ਇਕੱਠੇ ਕਾਫੀ ਸਮਾਂ ਬਤੀਤ ਕਰ ਰਹੇ ਹਨ। ਦੋਵੇਂ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ 'ਚ ਰੁੱਝੇ ਹਨ।

Tags: ਬਿੱਗ ਬੌਸ Bigg Boss ਰੋਸ਼ੇਲ ਰਾਓ ਕੀਥ ਸਕਵੇਰਾ Keith Sequeira Rochelle Rao