FacebookTwitterg+Mail

'ਦੀਆ ਔਰ ਬਾਤੀ ਹਮ' ਦੇ ਸੂਰਜ ਰਾਠੀ ਪਹੁੰਚੇ ਮੋਗਾ (ਵੀਡੀਓ)

05 December, 2016 07:45:44 PM
ਮੋਗਾ— ਸਟਾਰ ਪਲੱਸ 'ਤੇ ਚੱਲਣ ਵਾਲੇ ਮਸ਼ਹੂਰ ਟੀ. ਵੀ. ਸੀਰੀਆਲ 'ਦੀਆ ਔਰ ਬਾਤੀ ਹਮ' ਦੇ ਸੂਰਜ ਰਾਠੀ ਮੋਗਾ 'ਚ ਪਹੁੰਚੇ, ਜਿਥੇ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਘੇਰ ਕੇ ਸੈਲਫੀਆਂ ਖਿੱਚਵਾਈਆਂ। ਸੂਰਜ ਰਾਠੀ ਉਰਫ ਅਨਸ ਰਾਸ਼ੀਦ ਨੇ ਆਪਣੇ ਪ੍ਰਸੰਸ਼ਕਾਂ ਨੂੰ ਨਾਰਾਜ਼ ਨਹੀਂ ਕੀਤਾ, ਬਲਕਿ ਕਾਫੀ ਦੇਰ ਉਨ੍ਹਾਂ ਨਾਲ ਗੱਲਾਂ ਕੀਤੀਆਂ ਤੇ ਬੱਚਿਆਂ ਨੂੰ ਪਿਆਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨਸ ਰਾਸ਼ੀਦ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ 'ਕਹੀਂ ਤੋ ਹੋਗਾ' ਰਾਹੀਂ ਹੋਈ ਪਰ ਪਛਾਣ 'ਦੀਆ ਔਰ ਬਾਤੀ ਹਮ' ਨੇ ਦਿਵਾਈ। ਇਸ ਦੇ ਨਾਲ ਹੀ ਸੂਰਜ ਰਾਠੀ ਨੇ ਕਿਹਾ ਕਿ ਉਹ ਪੰਜਾਬੀ ਫਿਲਮਾਂ 'ਚ ਕੰਮ ਦੇ ਇੱਛੁਕ ਤਾਂ ਨਹੀਂ ਹਨ ਪਰ ਜੇਕਰ ਚੰਗੇ ਕਿਰਦਾਰ ਵਾਲੀ ਫਿਲਮ ਦੀ ਪੇਸ਼ਕਸ਼ ਹੋਈ ਤਾਂ ਉਹ ਸੋਚਣਗੇ ਜ਼ਰੂਰ।

Tags: ਸਟਾਰ ਪਲੱਸ Star Plus ਦੀਆ ਔਰ ਬਾਤੀ ਹਮ Diya Aur Baati Hum ਸੂਰਜ ਰਾਠੀ Suraj Rathi ਅਨਸ ਰਾਸ਼ੀਦ Anas Rashid