FacebookTwitterg+Mail

ਸੂਯਸ਼-ਕਿਸ਼ਵਰ ਦੇ ਵਿਆਹ 'ਚ ਟੀ. ਵੀ. ਦੇ ਇਨ੍ਹਾਂ ਸਿਤਾਰਿਆਂ ਨੇ ਲਗਾਈਆਂ ਰੌਣਕਾਂ (ਦੇਖੋ ਤਸਵੀਰਾਂ)

    1/17
17 December, 2016 03:56:25 PM
ਮੁੰਬਈ— 6 ਸਾਲ ਲੰਮੇ ਰਿਲੇਸ਼ਨਸ਼ਿਪ ਤੋਂ ਬਾਅਦ 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਤੇ ਟੀ. ਵੀ. ਸੈਲੇਬ੍ਰਿਟੀਜ਼ ਕਿਸ਼ਵਰ ਮਰਚੇਂਟ ਤੇ ਸੂਯਸ਼ ਰਾਏ ਨੇ ਵਿਆਹ ਕਰਵਾ ਲਿਆ ਹੈ। 16 ਦਸੰਬਰ ਭਾਵ ਸ਼ੁੱਕਰਵਾਰ ਨੂੰ ਮੁੰਬਈ ਦੇ ਇਕ ਹੋਟਲ 'ਚ ਉਨ੍ਹਾਂ ਦਾ ਵਿਆਹ ਸਮਾਗਮ ਹੋਇਆ। ਅਲੱਗ ਧਰਮ ਹੋਣ ਕਾਰਨ ਕਿਸ਼ਵਰ ਤੇ ਸੂਯਸ਼ ਰਿਵਾਇਤੀ ਵਿਆਹ ਸਮਾਗਮ ਤੋਂ ਦੂਰ ਰਹੇ ਤੇ ਇਸ ਨੂੰ ਸਾਦਾ ਹੀ ਰੱਖਿਆ। ਹਾਲਾਂਕਿ ਕਿਸ਼ਵਰ ਤੇ ਸੂਯਸ਼ ਦੇ ਦੋਸਤਾਂ ਨੇ ਇਸ ਦਾ ਕਾਫੀ ਆਨੰਦ ਮਾਣਿਆ।
ਕਿਸ਼ਵਰ ਨੇ ਦੱਸਿਆ, 'ਸਾਡੇ ਦੋਸਤਾਂ ਨੇ ਇਸ ਮੌਕੇ ਸਰਪ੍ਰਾਈਜ਼ ਡਾਂਸ ਪਾਰਟੀ ਰੱਖੀ ਸੀ। ਸਾਰਿਆਂ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਮੈਨੂੰ ਰੁਲਾਇਆ, ਹਸਾਇਆ ਤੇ ਆਪਣੇ ਪਿਆਰ ਦੇ ਵੱਸ 'ਚ ਕਰ ਲਿਆ। ਜਦੋਂ ਮੇਰੀ ਮਾਂ ਨੇ ਪੇਸ਼ਕਾਰੀ ਦਿੱਤੀ ਤਾਂ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਉਥੇ ਆਪਣੀ ਮਾਂ ਦੀ ਪੇਸ਼ਕਾਰੀ ਦੇਖਣ ਤੋਂ ਬਾਅਦ ਸੂਯਸ਼ ਵੀ ਰੋ ਪਏ। ਇਹ ਬਹੁਤ ਹੀ ਪਿਆਰੇ ਪਲ ਸਨ, ਜੋ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਦੇ ਸਮਰਥਨ ਤੋਂ ਬਿਨਾਂ ਕੁਝ ਵੀ ਨਹੀਂ ਹਨ।'
ਸੂਯਸ਼ ਨੇ ਦੱਸਿਆ, 'ਆਖਿਰਕਾਰ ਮੇਰਾ ਬਹੁਤ ਵੱਡਾ ਸੁਪਨਾ ਪੂਰਾ ਹੋ ਗਿਆ। ਕਿਸ਼ਵਰ ਸੂਯਸ਼ ਦੀ ਦੁਲਹਨੀਆ ਬਣ ਗਈ। ਸਾਰੇ ਦੋਸਤਾਂ ਨੇ ਸਾਡਾ ਬਹੁਤ ਮਨੋਰੰਜਨ ਕੀਤਾ। ਉਨ੍ਹਾਂ ਦਾ ਪਿਆਰ ਸਾਡੇ ਵਿਆਹ ਦੀਆਂ ਯਾਦਾਂ 'ਚ ਹਮੇਸ਼ਾ ਸ਼ਾਮਲ ਰਹੇਗਾ।'

Tags: ਕਿਸ਼ਵਰ ਮਰਚੇਂਟ ਸੂਯਸ਼ ਰਾਏ Kishwer Merchantt Suyyash Kumar ਵਿਆਹ Marriage