FacebookTwitterg+Mail

Birthday Special : 'ਮਸਤੀ' ਨੇ ਕਾਮੇਡੀ 'ਚ ਦਿਵਾਈ ਰਿਤੇਸ਼ ਦੇਸ਼ਮੁਖ ਨੂੰ ਵੱਖਰੀ ਪਛਾਣ (ਦੇਖੋ ਤਸਵੀਰਾਂ)

    1/11
17 December, 2016 07:25:02 PM
ਮੁੰਬਈ— ਬਾਲੀਵੁੱਡ 'ਚ ਰਿਤੇਸ਼ ਦੇਸ਼ਮੁਖ ਨੂੰ ਇਕ ਅਜਿਹੇ ਅਭਿਨੇਤਾ ਦੇ ਤੌਰ 'ਤੇ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਕਾਮੇਡੀ ਫਿਲਮਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ। 17 ਦਸੰਬਰ 1978 ਨੂੰ ਜਨਮੇ ਰਿਤੇਸ਼ ਦੇਸ਼ਮੁਖ ਬਚਪਨ ਦੇ ਦਿਨਾਂ ਤੋਂ ਹੀ ਅਭਿਨੇਤਾ ਬਣਨਾ ਚਾਹੁੰਦੇ ਸਨ। ਰਿਤੇਸ਼ ਦੇਸ਼ਮੁਖ ਦੇ ਪਿਤਾ ਸਵਰਗੀ ਵਿਲਾਸ ਰਾਓ ਦੇਸ਼ਮੁਖ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਸਨ। ਰਿਤੇਸ਼ ਦੇਸ਼ਮੁਖ ਨੇ ਆਪਣੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਰਿਲੀਜ਼ ਫਿਲਮ 'ਤੁਝੇ ਮੇਰੀ ਕਸਮ' ਰਾਹੀਂ ਕੀਤੀ।
ਇਸੇ ਫਿਲਮ ਨਾਲ ਰਿਤੇਸ਼ ਦੇਸ਼ਮੁਖ ਦੇ ਬਚਪਨ ਦੀ ਦੋਸਤ ਜੈਨੇਲੀਆ ਡਿਸੂਜ਼ਾ ਨੇ ਵੀ ਆਪਣੀ ਸ਼ੁਰੂਆਤ ਕੀਤੀ ਸੀ। ਆਪਣੀ ਦੋਸਤੀ ਨੂੰ ਰਿਸ਼ਤੇ 'ਚ ਬਦਲਦਿਆਂ ਰਿਤੇਸ਼ ਨੇ ਜੈਨੇਲੀਆ ਨਾਲ ਸਾਲ 2012 'ਚ ਵਿਆਹ ਕਰਵਾ ਲਿਆ। ਸਾਲ 2004 'ਚ ਰਿਲੀਜ਼ ਫਿਲਮ 'ਮਸਤੀ' ਰਿਤੇਸ਼ ਦੇਸ਼ਮੁਖ ਦੇ ਕਰੀਅਰ ਦੀ ਪਹਿਲੀ ਸੁਪਰਹਿੱਟ ਫਿਲਮ ਸਾਬਿਤ ਹੋਈ। ਇੰਦਰ ਕੁਮਾਰ ਦੇ ਨਿਰਦਸ਼ਨ 'ਚ ਕਾਮੇਡੀ ਨਾਲ ਭਰਪੂਰ ਇਸ ਫਿਲਮ 'ਚ ਵਿਵੇਕ ਓਬਰਾਏ, ਆਫਤਾਬ ਸ਼ਿਵਦਾਸਾਨੀ ਤੇ ਰਿਤੇਸ਼ ਦੇਸ਼ਮੁਖ ਨੇ ਰੱਜ ਕੇ ਮਸਤੀ ਕੀਤ। ਨਾਲ ਹੀ ਰਿਤੇਸ਼ ਦੇਸ਼ਮੁਖ ਸਰਵਸ੍ਰੇਸ਼ਠ ਸਹਾਇਕ ਅਭਿਨੇਤਾ ਦੇ ਫਿਲਮਫੇਅਰ ਐਵਾਰਡ ਲਈ ਵੀ ਨਾਮੀਨੇਟ ਕੀਤੇ ਗਏ।

Tags: ਰਿਤੇਸ਼ ਦੇਸ਼ਮੁਖ Ritesh Deshmukh ਜਨਮ Birthday