FacebookTwitterg+Mail

ਦੋ-ਤਿੰਨ ਦਿਨਾਂ ਬਾਅਦ ਦਿਲਜੀਤ ਦੀ 'ਲੈਂਬੜਗਿਨੀ' 'ਤੇ ਮਿਲਣਗੇ ਝੂਟੇ (ਦੇਖੋ ਤਸਵੀਰਾਂ)

    1/6
17 December, 2016 09:29:35 PM
ਜਲੰਧਰ— 'ਡੂ ਯੂ ਨੌ' ਗੀਤ ਤਾਂ ਦਿਲਜੀਤ ਦੁਸਾਂਝ ਦਾ ਯਾਦ ਹੀ ਹੋਵੇਗਾ, ਜਿਹੜਾ ਇਸ ਸਾਲ ਦੇ ਹਿੱਟ ਗੀਤਾਂ 'ਚੋਂ ਇਕ ਰਿਹਾ ਹੈ। ਹੁਣ ਦਿਲਜੀਤ ਨੇ ਆਪਣੇ ਨਵੇਂ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ਹੈ 'ਲੈਂਬੜਗਿਨੀ'। ਲੱਗਦਾ ਹੈ ਦਿਲਜੀਤ ਨੇ ਕਰੋੜਾਂ ਦੀ 'ਲੈਂਬਰਗਿਨੀ' ਨੂੰ ਟੱਕਰ ਦੇਣ ਦੀ ਤਿਆਰੀ ਕਰ ਲਈ ਹੈ ਤੇ ਉਨ੍ਹਾਂ ਦੀ 'ਲੈਂਬੜਗਿਨੀ' 'ਚ ਦੋ-ਤਿੰਨ ਦਿਨਾਂ ਬਾਅਦ ਝੂਟੇ ਮਿਲਣਗੇ।
'ਲੈਂਬੜਗਿਨੀ' ਗੀਤ 'ਚ ਦਿਲਜੀਤ ਦੇ ਨਾਲ ਸਿਮਰਨ ਹੁੰਦਲ ਵੀ ਨਜ਼ਰ ਆਵੇਗੀ। ਇਸ ਗੀਤ ਦੀ ਵੀਡੀਓ ਅਨੁਰਾਗ ਸਿੰਘ ਨੇ ਬਣਾਈ ਹੈ, ਜਦਕਿ ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ। 'ਲੈਂਬੜਗਿਨੀ' ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਹ ਗੀਤ ਦਿਲਜੀਤ ਦੇ ਫੇਮਸ ਸਟੂਡੀਓਜ਼ ਦੇ ਨਾਲ-ਨਾਲ ਸਪੀਡ ਰਿਕਾਰਡਸ ਦੇ ਬੈਨਰ ਹੇਠ ਦੋ-ਤਿੰਨ ਦਿਨਾਂ ਬਾਅਦ ਰਿਲੀਜ਼ ਹੋਵੇਗਾ।

Tags: ਦਿਲਜੀਤ ਦੁਸਾਂਝ Diljit Dosanjh ਲੈਂਬੜਗਿਨੀ Laembadgini