FacebookTwitterg+Mail

ਦੇਖੋ ਨਵੇਂ ਗੀਤ 'ਚ ਕਿਵੇਂ ਕੀਤੀਆਂ ਐਮੀ ਵਿਰਕ ਨੇ 'ਹਾਸੀਆਂ ਖੇਡੀਆਂ' (ਵੀਡੀਓ)

18 December, 2016 04:51:16 PM
ਜਲੰਧਰ— ਐਮੀ ਵਿਰਕ ਦਾ ਨਵਾਂ ਸਿੰਗਲ ਟਰੈਕ ਰਿਲੀਜ਼ ਹੋ ਗਿਆ ਹੈ, ਜਿਸ 'ਚ ਉਹ ਕੁੜੀ ਨਾਲ 'ਹਾਸੀਆਂ ਖੇਡੀਆਂ' ਕਰਦੇ ਨਜ਼ਰ ਆ ਰਹੇ ਹਨ। ਪਰ ਐਮੀ ਦੀਆਂ 'ਹਾਸੀਆਂ ਖੇਡੀਆਂ' ਕੁੜੀ ਨੂੰ ਪਸੰਦ ਨਹੀਂ ਆਉਂਦੀਆਂ ਤੇ ਅਖੀਰ 'ਚ ਕੁੜੀ ਦੀ ਨਾਪਸੰਦ ਕਿਵੇਂ ਪਸੰਦ 'ਚ ਬਦਲ ਜਾਂਦੀ ਹੈ, ਇਸੇ 'ਤੇ ਆਧਾਰਿਤ ਹੈ ਗੀਤ 'ਹਾਸੀਆਂ ਖੇਡੀਆਂ'।
ਗੀਤ ਦਾ ਮਿਊਜ਼ਿਕ ਮਿਸਟਰ ਵੋਵ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਬਾਲੀ ਬਲਜੀਤ ਵਲੋਂ ਲਿਖੇ ਗਏ ਹਨ। ਗੀਤ ਦੀ ਵੀਡੀਓ ਸੁਖ ਸੰਘੇੜਾ ਵਲੋਂ ਖੂਬਸੂਰਤ ਢੰਗ ਨਾਲ ਬਣਾਈ ਗਈ ਹੈ, ਜਿਸ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ 'ਹਾਸੀਆਂ ਖੇਡੀਆਂ' ਗੀਤ—

Tags: ਐਮੀ ਵਿਰਕ Ammy Virk ਹਾਸੀਆਂ ਖੇਡੀਆਂ Hassiyan Khedian