FacebookTwitterg+Mail

ਗਰਭ ਅਵਸਥਾ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦੇ ਰਹੀ ਕਰੀਨਾ, ਪਾਰਟੀਆਂ 'ਚ ਬਿਖੇਰ ਰਹੀ ਹੈ ਜਲਵੇ (ਦੇਖੋ ਤਸਵੀਰਾਂ)

    1/14
18 December, 2016 07:35:59 PM
ਮੁੰਬਈ— ਕਰੀਨਾ ਕਪੂਰ 20 ਦਸੰਬਰ ਨੂੰ ਮਾਂ ਬਣਨ ਵਾਲੀ ਹੈ। ਬਾਵਜੂਦ ਇਸ ਦੇ ਉਹ ਮਸਤੀ ਕਰਨ ਦਾ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੀ ਹੈ। ਮਾਂ ਬਣਨ ਤੋਂ ਪਹਿਲਾਂ ਉਸ ਦੀ ਕਰੀਬੀ ਦੋਸਤ ਅੰਮ੍ਰਿਤਾ ਅਰੋੜਾ ਤੇ ਮਲਾਇਕਾ ਅਰੋੜਾ ਨੇ ਪੀ-ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਸੀ। ਕਰੀਨਾ ਨਾ ਸਿਰਫ ਪਾਰਟੀ 'ਚ ਪਹੁੰਚੀ, ਸਗੋਂ ਮਲਾਇਕਾ ਤੇ ਅੰਮ੍ਰਿਤਾ ਨਾਲ ਪੋਜ਼ ਦਿੰਦੀ ਵੀ ਨਜ਼ਰ ਆਈ। ਅੰਮ੍ਰਿਤਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ 'ਚ ਬੇਬੋ ਨਾਲ ਮਲਾਇਕਾ ਦਾ ਵੀ ਦਿਲਕਸ਼ ਅੰਦਾਜ਼ ਦੇਖਿਆ ਜਾ ਸਕਦਾ ਹੈ। ਅੰਮ੍ਰਿਤਾ ਅਰੋੜਾ ਦੇ ਘਰ 'ਚ ਰੱਖੀ ਇਸ ਪਾਰਟੀ 'ਚ ਸੈਫ ਅਲੀ ਖਾਨ ਵੀ ਪਹੁੰਚੇ ਸਨ। ਅੰਮ੍ਰਿਤਾ ਨੇ ਸੈਫ ਦੀ ਤਸਵੀਰ ਵੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਕਰੀਨਾ ਨੇ ਕਦੇ ਵੀ ਆਪਣੀ ਗਰਭ-ਅਵਸਥਾ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੱਤਾ ਹੈ ਤੇ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਗਰਭ-ਅਵਸਥਾ ਕੰਮ 'ਚ ਰੁਕਾਵਟ ਨਹੀਂ ਬਣਦੀ ਹੈ।

Tags: ਕਰੀਨਾ ਕਪੂਰ Kareena Kapoor ਗਰਭ ਅਵਸਥਾ Pregnancy ਅੰਮ੍ਰਿਤਾ ਅਰੋੜਾ Amrita Arora ਮਲਾਇਕਾ ਅਰੋੜਾ Malaika Arora