FacebookTwitterg+Mail

ਹੁਸਨ ਦੇ ਜਲਵੇ ਵਰ੍ਹਾਉਣ ਵਾਲੀ ਸੰਨੀ ਲਿਓਨ ਨੂੰ ਨਹੀਂ ਪਤਾ 'ਆਈਟਮ ਨੰਬਰ' ਦਾ ਮਤਲਬ (ਦੇਖੋ ਤਸਵੀਰਾਂ)

    1/14
18 December, 2016 09:56:46 PM
ਮੁੰਬਈ— ਛੇਤੀ ਹੀ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਰਈਸ' ਦੇ ਗੀਤ 'ਲੈਲਾ ਮੈਂ ਲੈਲਾ' 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਸੰਨੀ ਲਿਓਨ ਦਾ ਕਹਿਣਾ ਹੈ ਕਿ ਉਹ ਇਹ ਨਹੀਂ ਸਮਝ ਪਾਉਂਦੀ ਕਿ ਸ਼ਬਦ 'ਆਈਟਮ ਨੰਬਰ' ਦਾ ਮਤਲਬ ਕੀ ਹੁੰਦਾ ਹੈ। ਸੰਨੀ ਨੇ ਦੱਸਿਆ, 'ਮੈਨੂੰ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਣ 'ਚ ਇਸ ਵਿਸ਼ੇਸ਼ ਗੀਤ ਦੀ ਮਹੱਤਵਪੂਰਨ ਭੂਮਿਕਾ ਹੈ। ਮੈਨੂੰ ਸਮਝ 'ਚ ਨਹੀਂ ਆਉਂਦਾ ਕਿ ਆਈਟਮ ਨੰਬਰ ਸ਼ਬਦ ਦਾ ਮਤਲਬ ਕੀ ਹੁੰਦਾ ਹੈ। ਸ਼ੁਰੂ ਤੋਂ ਕੁਝ ਬਾਲੀਵੁੱਡ ਫਿਲਮਾਂ ਦੇ ਗੀਤ ਬਹੁਤ ਸ਼ਾਨਦਾਰ ਰਹੇ ਹਨ ਤੇ ਲੋਕ ਇਸ ਬਾਰੇ ਅੱਗੇ ਵੱਲ ਹੋਰ ਦੇਖ ਰਹੇ ਹਨ।'
ਸੰਨੀ ਨੇ ਕਿਹਾ ਕਿ ਉਹ ਗੀਤਾਂ ਨੂੰ ਬੁਰੇ ਜਾਂ ਬੇਤੁੱਕੇ ਗੀਤਾਂ ਦੇ ਤੌਰ 'ਤੇ ਨਹੀਂ ਦੇਖਦੀ ਹੈ। ਜਦੋਂ ਉਹ ਵੱਡੀ ਹੋ ਰਹੀ ਸੀ ਤਾਂ ਉਸ ਸਮੇਂ ਉਹ ਆਈਟਮ ਗੀਤ ਬਾਰੇ ਨਹੀਂ ਜਾਣਦੀ ਸੀ। ਉਹ ਸਾਰੇ ਗੀਤਾਂ ਦਾ ਆਨੰਦ ਮਾਣਦੀ ਸੀ। ਸ਼ਾਹਰੁਖ ਖਾਨ ਦੀ ਫਿਲਮ ਦਾ ਹਿੱਸਾ ਬਣਨ 'ਤੇ ਉਹ ਬਹੁਤ ਖੁਸ਼ ਹੈ। ਉਸ ਨੇ ਸ਼ਾਹਰੁਖ ਨਾਲ ਕੰਮ ਕਰਨ ਦੇ ਅਨੁਭਵ ਨੂੰ ਸ਼ਾਨਦਾਰ ਦੱਸਿਆ।
ਸਾਲ 1980 ਦੇ ਗੁਰਜਾਤ ਦੀ ਪਿੱਠ ਭੂਮੀ 'ਤੇ ਬਣੀ 'ਰਈਸ' ਸ਼ਰਾਬ ਦੀ ਤਸਕਰੀ ਕਰਨ ਵਾਲੇ ਇਕ ਸ਼ਖਸ ਦੀ ਕਹਾਣੀ ਹੈ, ਜਿਸ ਨੂੰ ਇਕ ਸਖਤ ਪੁਲਸ ਅਫਸਰ ਬਰਬਾਦ ਕਰ ਦਿੰਦਾ ਹੈ। ਰਾਹੁਲ ਢੋਲਕੀਆ ਨਿਰਦੇਸ਼ਿਤ ਇਸ ਫਿਲਮ ਰਾਹੀਂ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਬਾਲੀਵੁੱਡ 'ਚ ਕਦਮ ਰੱਖ ਰਹੀ ਹੈ। 'ਰਈਸ' 'ਚ ਨਵਾਜ਼ੂਦੀਨ ਸਿੱਦਿਕੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

Tags: ਸੰਨੀ ਲਿਓਨ Sunny Leone ਆਈਟਮ ਨੰਬਰ Item Number ਰਈਸ Raees ਸ਼ਾਹਰੁਖ ਖਾਨ Shahrukh Khan