FacebookTwitterg+Mail

ਨਿੰਜਾ ਤੇ ਅੰਮ੍ਰਿਤ ਮਾਨ ਦੀ ਪੰਜਾਬੀ ਫਿਲਮ 'ਚ ਐਂਟਰੀ, ਸ਼ੁਰੂ ਕੀਤੀ ਸ਼ੂਟਿੰਗ (ਦੇਖੋ ਤਸਵੀਰਾਂ)

    1/13
19 December, 2016 04:03:31 PM
ਜਲੰਧਰ— ਸਾਲ 2016 ਦੀ ਸੁਪਰਹਿੱਟ ਫਿਲਮ 'ਸਾਰਾਟ' ਨੂੰ ਪੰਜਾਬੀ 'ਚ 'ਚੰਨਾ ਮੇਰਿਆ' ਨਾਂ ਹੇਠ ਬਣਾਇਆ ਜਾ ਰਿਹਾ ਹੈ। ਨਿਰਦੇਸ਼ਕ ਪੰਕਜ ਬਤਰਾ ਦੀ ਇਸ ਫਿਲਮ 'ਚ ਪੰਜਾਬੀ ਮਸ਼ਹੂਰ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦੀ ਅਭਿਨੇਤਰੀ ਦਿੱਲੀ ਦੀ ਰਹਿਣ ਵਾਲੀ ਪਾਇਲ ਰਾਜਪੂਤ ਹੈ। ਨਿੰਜਾ, ਅੰਮ੍ਰਿਤ ਅਤੇ ਪਾਇਲ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਅਬੋਹਰ ਦੇ ਨੇੜੇ ਗੰਗਾ ਨਗਰ ਰਾਜਸਾਥਨ ਦੇ ਇਲਾਕੇ 'ਚ ਕੀਤੀ ਜਾ ਰਹੀ ਹੈ। 40 ਮਿਲੀਅਨ 'ਚ ਬਣੀ 180 ਮਿੰਟਾਂ ਦੀ ਇਸ ਫ਼ਿਲਮ ਦੀ ਬਾਕਸ ਆਫਿਸ ਕੁਲੈਕਸ਼ਨ 1 ਮਿਲੀਅਨ ਸੀ। ਇਹ ਫਿਲਮ ਜਾਤੀਵਾਦ 'ਤੇ ਕਰਾਰੀ ਸੱਟ ਮਾਰੇਗੀ। ਇਹ ਫਿਲਮ ਜਾਤੀਵਾਦ 'ਤੇ ਆਧਾਰਿਤ ਹੈ। ਨੀਵੇ ਵਰਗ ਦੀ ਜਾਤੀ ਨਾਲ ਸਬੰਧਿਤ ਨੌਜਵਾਨ ਅਤੇ ਉੱਚੀ ਜਾਤੀ ਨਾਲ ਸਬੰਧਿਤ ਕੁੜੀ ਦੇ ਆਪਸੀ ਰਿਸ਼ਤੇ ਨੂੰ ਲੇਖਕ ਅਤੇ ਨਿਰਦੇਸ਼ਕ ਨੇ ਜਿਸ ਤਰੀਕੇ ਨਾਲ ਪੇਸ਼ ਕੀਤਾ, ਉਹੀ ਇਸ ਫਿਲਮ ਦੀ ਕੌਮਾਂਤਰੀ ਪੱਧਰ 'ਤੇ ਸਫ਼ਲਤਾ ਦਾ ਕਾਰਨ ਬਣਿਆ। ਇਸ ਫਿਲਮ ਨੂੰ ਹੋਰਾਂ ਭਾਸ਼ਵਾਂ 'ਚ ਵੀ ਬਣਾਇਆ ਜਾ ਰਿਹਾ ਹੈ। ਨਿਰਦੇਸ਼ਕ ਪੰਕਜ ਬਤਰਾ ਹੁਣ ਇਸ ਫਿਲਮ ਨੂੰ ਪੰਜਾਬੀ 'ਚ ਕਿਸ ਤਰੀਕੇ ਨਾਲ ਉਤਾਰਦਾ ਹੈ ਅਤੇ ਫਿਲਮ ਵਿਚਲੇ ਕਾਰਨਾਂ ਤੇ ਘਟਨਾਵਾਂ ਦੀਆਂ ਤੰਦਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਕਿਵੇਂ ਜੋੜਦਾ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਇਹ ਫਿਲਮ ਅਗਲੇ ਸਾਲ 14 ਜੁਲਾਈ ਨੂੰ ਰਿਲੀਜ਼ ਹੋਵੇਗੀ।

Tags: ਨਿੰਜਾਅੰਮ੍ਰਿਤ ਮਾਨਪਾਇਲ ਰਾਜਪੂਤNinja Amrit Maan Payal Rajput