FacebookTwitterg+Mail

ਜੈਕੀ ਸ਼ਰਾਫ ਦੀ 'ਸਰਦਾਰ ਸਾਬ' ਨਾਲ ਹੋਵੇਗੀ 2017 ਦੇ ਪੰਜਾਬੀ ਸਿਨੇਮਾ ਦੀ ਸ਼ੁਰੂਆਤ

sardar saab jackie shroff
19 December, 2016 04:10:00 PM
ਜਲੰਧਰ— ਜਿਵੇ ਕਿ ਸਾਲ 2016 ਦਾ ਅੰਤ ਹੋਣ ਵਾਲਾ ਹੈ ਅਤੇ ਇਹ ਸਾਲ ਪੰਜਾਬੀ ਸਿਨੇਮਾ 'ਚ ਕਈ ਖੱਟੀਆਂ ਮਿੱਠੀਆਂ ਅਤੇ ਅਹਿਮ ਯਾਦਾਂ ਛੱਡ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਪੰਜਾਬੀ ਫ਼ਿਲਮ 'ਚੰਨੋ' ਨਾਲ ਹੋਈ ਸੀ। ਸਾਲ 2017 'ਚ ਪੰਜਾਬੀ ਦੀਆਂ ਕਈ ਖਾਸ ਅਤੇ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ।
ਸਾਲ ਦੀ ਸ਼ੁਰੂਆਤ 6 ਜਨਵਰੀ ਨੂੰ ਪੰਜਾਬੀ ਫ਼ਿਲਮ 'ਸਰਦਾਰ ਸਾਬ' ਨਾਲ ਹੋਵੇਗੀ। ਪੰਜਾਬੀ ਗਾਇਕ ਮਿੱਕਾ ਸਿੰਘ ਇਸ ਫ਼ਿਲਮ ਨੂੰ ਪੇਸ਼ ਕਰ ਰਹੇ ਹਨ। ਨਿਰਦੇਸ਼ਕ ਅਮਿਤ ਪਰਾਸ਼ਰ ਦੀ ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਪਹਿਲੀ ਵਾਰ ਪੰਜਾਬੀ ਫਿਲਮ 'ਚ ਦਿਖਾਈ ਦੇਣਗੇ। ਉਹ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪੰਜਾਬੀ ਇਸ ਫ਼ਿਲਮ ਜ਼ਰੀਏ ਇਕ ਨਵਾਂ ਅਦਾਕਾਰ ਦਿਲਜੀਤ ਕਲਸੀ ਪੰਜਾਬੀ ਸਿਨਮੇ 'ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ।
ਫ਼ਿਲਮ 'ਚ ਗੱਗੂ ਗਿੱਲ, ਯੋਗਰਾਜ ਸਿੰਘ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਯਾਦ ਗਰੇਵਾਲ, ਸੁਦੇਸ਼ ਬੇਰੀ, ਕਰਮਜੀਤ ਅਨਮੋਲ ਅਤੇ ਅਦਾਕਾਰਾ ਨੀਤੂ ਸਿੰਘ ਨੇ ਮੁੱਖ ਭੂਮਿਕਾਵਾਂ 'ਚ ਦਿਖਾਈ ਦੇਣਗੇ। 'ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਦਿਲਜੀਤ ਕਲਸੀ ਨੇ ਲਿਖੇ ਹਨ। ਜੈਜ਼ੀ ਬੀ ਵੱਲੋਂ ਗਾਇਕਾ ਫ਼ਿਲਮ ਦਾ ਇਕ ਗੀਤ ਅੱਜ ਕੱਲ•ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Tags: ਜੈਕੀ ਸ਼ਰਾਫ Jackie Shroff ਸਰਦਾਰ ਸਾਬ Sardar Saab