FacebookTwitterg+Mail

ਬਾਲੀਵੁੱਡ 2016 : ਅਸਲ ਜ਼ਿੰਦਗੀ ਦੀਆਂ ਕਹਾਣੀਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ (ਦੇਖੋ ਤਸਵੀਰਾਂ)

    1/15
19 December, 2016 08:18:29 PM
ਮੁੰਬਈ— ਇਸ ਸਾਲ ਬਾਲੀਵੁੱਡ ਦੇ ਕਈ ਫਿਲਮਕਾਰਾਂ ਨੇ ਆਪਣੀਆਂ ਫਿਲਮਾਂ ਲਈ ਅਸਲ ਜੀਵਨ ਦੀਆਂ ਕਹਾਣੀਆਂ ਨੂੰ ਚੁਣਿਆ। 'ਦੰਗਲ', 'ਨੀਰਜਾ', 'ਐੱਮ. ਐੱਸ. ਧੋਨੀ' ਤੇ ਅਲੀਗੜ੍ਹ ਵਰਗੀਆਂ ਫਿਲਮਾਂ ਇਸੇ ਲੜੀ ਦਾ ਹਿੱਸਾ ਹਨ। ਇਨ੍ਹਾਂ ਫਿਲਮਾਂ ਦੀ ਸਫਲਤਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਚੰਗੀ ਫਿਲਮ ਬਣਾਉਣ ਲਈ ਐਕਸ਼ਨ ਨਾਲ ਭਰਪੂਰ ਦ੍ਰਿਸ਼ਾਂ ਦੇ ਕਾਮੇਡੀ ਹੀ ਹਮੇਸ਼ਾ ਜ਼ਰੂਰਤ ਨਹੀਂ ਹੁੰਦੀ। ਕਹਾਣੀ ਨੂੰ ਜੇਕਰ ਸਹੀ ਨਿਰਦੇਸ਼ਕ ਤੇ ਸਹੀ ਕਲਾਕਾਰ ਮਿਲ ਜਾਵੇ ਤਾਂ ਅਸਲ ਕਹਾਣੀਆਂ, ਕਾਲਪਨਿਕ ਕਥਾਵਾਂ ਤੋਂ ਕਿਤੇ ਦਮਦਾਰ ਸਾਬਿਤ ਹੁੰਦੀਆਂ ਹਨ।
ਨੀਰਜਾ
ਰਾਮ ਮਾਧਵਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਨੀਰਜਾ' 'ਚ ਸੋਨਮ ਕਪੂਰ ਮੁੱਖ ਭੂਮਿਕਾ 'ਚ ਸੀ। ਇਹ ਫਿਲਮ ਉਸ ਅਗਵਾ ਕੀਤੇ ਜਹਾਜ਼ ਦੀ ਫਲਾਈਟ ਅਟੈਂਡੈਂਟ ਨੀਰਜਾ ਭਨੋਟ ਦੀ ਸੱਚੀ ਕਹਾਣੀ 'ਤੇ ਆਧਾਰਿਤ ਸੀ, ਜਿਸ ਨੇ ਜਹਾਜ਼ 'ਚ ਸਵਾਰ 300 ਯਾਤਰੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਇਹ ਫਿਲਮ ਸੋਨਮ ਦੇ ਕਰੀਅਰ 'ਚ ਮਹੱਤਵਪੂਰਨ ਮੋੜ ਸਾਬਿਤ ਹੋਈ ਹੈ।
ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ
ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਆਧਾਰਿਤ ਨੀਰਜ ਪਾਂਡੇ ਦੀ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' 'ਚ ਮੁੱਖ ਭੂਮਿਕਾ ਨਿਭਾਈ।
ਅਲੀਗੜ੍ਹ
ਹੰਸਲ ਮਹਿਤਾ ਨੇ ਆਪਣੀ ਫਿਲਮ 'ਅਲੀਗੜ੍ਹ' 'ਚ ਅਦਾਲਤ 'ਚ ਚੱਲੇ ਵਿਵਾਦ ਤੇ ਸੰਵੇਦਨਸ਼ੀਲ ਮਾਮਲੇ ਨੂੰ ਛੂਹਿਆ ਹੈ, ਜੋ ਕਾਲਜ ਦੇ ਇਕ ਸਮਲਿੰਗੀ ਪ੍ਰੋਫੈਸਰ ਦੇ ਜੀਵਨ 'ਤੇ ਆਧਾਰਿਤ ਹੈ। ਇਸ 'ਚ ਮਨੋਜ ਵਾਜਪਾਈ ਨੇ ਮੁੱਖ ਭੂਮਿਕਾ ਨਿਭਾਈ।
ਰੁਸਤਮ
ਫਿਲਮ 'ਰੁਸਤਮ' 'ਚ ਅਕਸ਼ੇ ਕੁਮਾਰ ਨੇ ਨੇਵੀ ਅਫਸਰ ਕੇ. ਐੱਮ. ਨਾਨਾਵਟੀ ਦੀ ਭੂਮਿਕਾ ਨਿਭਾਈ, ਜਿਸ 'ਤੇ ਕਤਲ ਦਾ ਸਨਸਨੀਖੇਜ਼ ਮੁਕੱਦਮਾ ਚੱਲਿਆ ਸੀ।
ਅਜ਼ਹਰ
ਇਸ ਸਾਲ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਵਿਵਾਦਿਤ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਜੀਵਨ 'ਤੇ ਆਧਾਰਿਤ ਫਿਲਮ 'ਅਜ਼ਹਰ' ਵੀ ਰਿਲੀਜ਼ ਹੋਈ। ਇਸ 'ਚ ਮੁੱਖ ਭੂਮਿਕਾ 'ਚ ਇਮਰਾਨ ਹਾਸ਼ਮੀ ਸਨ।
ਸਰਬਜੀਤ
ਇਸ ਸਾਲ ਰਿਲੀਜ਼ ਹੋਣ ਵਾਲੀ ਇਕ ਹੋਰ ਬਾਇਓਪਿਕ ਸੀ 'ਸਰਬਜੀਤ'। ਉਮੰਗ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ ਰਣਦੀਪ ਹੁੱਡਾ ਨੇ। ਇਹ ਸਰਬਜੀਤ ਸਿੰਘ ਨਾਂ ਦੇ ਉਸ ਭਾਰਤੀ ਵਿਅਕਤੀ ਦੀ ਸੱਚੀ ਕਹਾਣੀ 'ਤੇ ਆਧਾਰਿਤ ਹੈ, ਜਿਸ ਨੂੰ ਸਾਲ 1991 'ਚ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦੇ ਦਿੱਤੀ ਸੀ। ਕਥਿਤ ਤੌਰ 'ਤੇ ਜਾਸੂਸੀ ਕਰਨ ਤੇ ਅੱਤਵਾਦ ਫੈਲਾਉਣ ਦੇ ਦੋਸ਼ 'ਚ ਸਰਬਜੀਤ ਨੇ 22 ਸਾਲ ਪਾਕਿਸਤਾਨ ਦੀ ਜੇਲ 'ਚ ਲੰਘਾਏ ਤੇ ਉਥੋਂ ਦੀ ਜੇਲ 'ਚ ਉਨ੍ਹਾਂ ਦੀ ਮੌਤ ਹੋ ਗਈ। ਸਰਬਜੀਤ ਦੀ ਭੈਣ ਦਲਬੀਰ ਕੌਰ ਦੀ ਭੂਮਿਕਾ ਅਭਿਨੇਤਰੀ ਐਸ਼ਵਰਿਆ ਰਾਏ ਨੇ ਨਿਭਾਈ ਸੀ। ਦਲਬੀਰ ਨੇ ਆਪਣੇ ਭਰਾ ਦੀ ਰਿਹਾਈ ਲਈ ਲੰਮੀ ਲੜਾਈ ਲੜੀ ਸੀ।
ਵੀਰੱਪਨ
ਰਾਮਗੋਪਾਲ ਵਰਮਾ ਦੀ 'ਵੀਰੱਪਨ' ਅਸਲੀ ਡਾਕੂ ਵੀਰੱਪਨ 'ਤੇ ਆਧਾਰਿਤ ਸੀ। ਉਸ ਨੂੰ ਫੜਨ ਤੇ ਖਤਮ ਕਰਨ ਲਈ ਆਪ੍ਰੇਸ਼ਨ ਕੋਕੂਨ ਚਲਾਇਆ ਗਿਆ ਸੀ। ਵੀਰੱਪਨ ਦੀ ਭੂਮਿਕਾ ਸੰਦੀਪ ਭਾਰਦਵਾਜ ਨੇ ਨਿਭਾਈ ਸੀ।
ਅੰਨਾ
ਸਮਾਜ ਸੇਵਕ ਅੰਨਾ ਹਜ਼ਾਰੇ ਦੇ ਜੀਵਨ 'ਤੇ ਬਣੀ ਫਿਲਮ 'ਅੰਨਾ' ਬਾਕਸ ਆਫਿਸ 'ਤੇ ਕਦੋਂ ਆਈ ਤੇ ਕਦੋਂ ਗਈ ਪਤਾ ਵੀ ਨਹੀਂ ਲੱਗਾ।
ਉੜਤਾ ਪੰਜਾਬ
ਕਈ ਫਿਲਮਾਂ 'ਚ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਚੁਕਿਆ ਗਿਆ। ਫਿਲਮ 'ਉੜਤਾ ਪੰਜਾਬ' 'ਚ ਫਿਲਮਕਾਰ ਅਭਿਸ਼ੇਕ ਚੌਬੇ ਨੇ ਨਸ਼ੇ ਦੀ ਗ੍ਰਿਫਤ 'ਚ ਆਏ ਪੰਜਾਬ ਦੇ ਨੌਜਵਾਨਾਂ ਦਾ ਮੁੱਦਾ ਚੁੱਕਿਆ। ਇਸ ਫਿਲਮ 'ਚ ਸ਼ਾਹਿਦ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ।
ਪਿੰਕ
ਬੰਗਾਲੀ ਨਿਰਦੇਸ਼ਕ ਅਨਿਰੁੱਧ ਰਾਏ ਚੌਧਰੀ ਨੇ ਕੋਰਟਰੂਮ ਡਰਾਮਾ 'ਪਿੰਕ' ਰਾਹੀਂ ਹਿੰਦੀ ਫਿਲਮਾਂ 'ਚ ਵਧੀਆ ਸ਼ੁਰੂਆਤ ਕੀਤੀ। ਫਿਲਮ 'ਚ ਮਹਿਲਾਵਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਗਿਆ। ਇਸ 'ਚ ਅਮਿਤਾਭ ਬੱਚਨ ਬੇਹੱਦ ਦਮਦਾਰ ਭੂਮਿਕਾ 'ਚ ਨਜ਼ਰ ਆਏ।
ਟ੍ਰੈਫਿਕ
ਮਨੋਜ ਵਾਜਪਾਈ ਦੀ ਰੋਮਾਂਚਕ ਫਿਲਮ 'ਟ੍ਰੈਫਿਕ' ਚੇਨਈ 'ਚ ਅਸਲ ਜੀਵਨ ਦੀ ਘਟਨਾ 'ਤੇ ਆਧਾਰਿਤ ਹੈ, ਜਿਸ 'ਚ ਡਾਕਟਰਾਂ ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਇਕ ਲੜਕੀ ਨੂੰ ਨਵਾਂ ਜੀਵਨ ਦੇਣ ਲਈ ਮਿਲ ਕੇ ਕੰਮ ਕੀਤਾ ਸੀ।
31 ਅਕਤੂਬਰ
ਸੋਹਾ ਅਲੀ ਖਾਨ ਦੀ ਫਿਲਮ '31 ਅਕਤੂਬਰ' 1984 ਦੇ ਦੰਗਿਆਂ 'ਤੇ ਆਧਾਰਿਤ ਹੈ। ਫਿਲਮ 'ਚ ਵੀਰਾ ਦਾਸ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ।
ਦੰਗਲ
ਨਿਰਦੇਸ਼ਕ ਨੀਤੇਸ਼ ਤਿਵਾਰੀ ਨਾਲ ਮਿਲ ਕੇ ਆਮਿਰ ਖਾਨ ਮਹਾਵੀਰ ਸਿੰਘ ਫੋਗਟ ਦੀ ਕਹਾਣੀ ਨੂੰ 'ਦੰਗਲ' 'ਚ ਲੈ ਕੇ ਆ ਰਹੇ ਹਨ। ਫੋਗਟ ਨੇ ਆਪਣੀਆਂ ਬੇਟੀਆਂ ਗੀਤਾ ਤੇ ਬਬੀਤਾ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਪੁਰਸਕਾਰ ਜੇਤੂ ਪਹਿਲਵਾਨ ਬਣਾਇਆ ਹੈ। ਫੋਗਟ ਦੀ ਭੂਮਿਕਾ ਨਿਭਾਉਣ ਲਈ ਆਮਿਰ ਨੇ ਹਰਿਆਣਵੀ ਸਿੱਖੀ, ਪਹਿਲਵਾਨੀ ਦੀ ਟਰੇਨਿੰਗ ਲਈ ਤੇ ਆਪਣੀ ਲੁੱਕ 'ਚ ਵੀ ਕਾਫੀ ਬਦਲਾਅ ਕੀਤਾ।


Tags: ਬਾਲੀਵੁੱਡ 2016 Bollywood 2016 ਅਸਲ ਜ਼ਿੰਦਗੀ Real Life Biopics