FacebookTwitterg+Mail

'ਬਿੱਗ ਬੌਸ' ਦੇ ਘਰ 'ਚ ਸਵਾਮੀ ਓਮ ਨੇ ਉਤਾਰੇ ਕੱਪੜੇ, ਮਨੂੰ ਪੰਜਾਬੀ ਹੋਏ ਭਾਵੁਕ (ਦੇਖੋ ਤਸਵੀਰਾਂ)

    1/9
20 December, 2016 04:25:13 PM
ਮੁੰਬਈ— ਸਵਾਮੀ ਓਮ 'ਬਿੱਗ ਬੌਸ 10' ਦੇ ਘਰ ਅੰਦਰ ਆਪਣੀਆਂ ਹਰਕਤਾਂ ਕਰਕੇ ਲੋਕਾਂ ਨੂੰ ਹੈਰਾਨ ਕਰਨ ਦਾ ਕਦੇ ਮੌਕਾ ਨਹੀਂ ਛੱਡਦੇ। ਉਹ 'ਬਿੱਗ ਬੌਸ 10' ਦੇ ਘਰ 'ਚ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਮਨੋਰੰਜਨ ਵੀ ਪੂਰਾ-ਪੂਰਾ ਕਰ ਰਹੇ ਹਨ। ਇਸ ਵਾਰ ਵੀ ਡਰਾਮੇਬਾਜ਼ ਬਾਬਾ ਜੀ ਨੇ ਆਪਣਾ ਡਰਾਮਾ ਦਿਖਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ।
ਇਸ ਵਾਰ ਸਵਾਮੀ ਓਮ, ਮਨੂੰ ਨਾਲ ਹੋਈ ਲੜਾਈ 'ਚ ਆਪਣਾ ਆਪਾ ਗੁਆ ਬੈਠੇ। ਬਾਬਾ ਵਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਨਾਲ ਮਨੂੰ ਬੌਖਲਾ ਉਠੇ। ਮਨੂੰ ਨੇ ਘਰ ਦੇ ਬੋਰਡ 'ਤੇ ਆਪਣਾ ਹੱਥ ਮਾਰਿਆ। ਮਨੂੰ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਕਹਿੰਦੇ ਹਨ ਕਿ ਕੋਈ ਸਵਾਮੀ ਓਮ ਨੂੰ ਰੋਕੇ ਨਹੀਂ ਤਾਂ ਉਹ ਉਸ ਨੂੰ ਮਾਰ ਕੇ ਘਰੋਂ ਬਾਹਰ ਨਿਕਲ ਜਾਣਗੇ।
ਮਨੂੰ ਦੀ ਇਸ ਗੱਲ 'ਤੇ ਸਵਾਮੀ ਓਮ ਦਾ ਬੌਖਲਾਉਣਾ ਲਾਜ਼ਮੀ ਸੀ। ਮਨੂੰ ਨੂੰ ਆਪਣਾ ਕੌਫ ਦਿਖਾਉਣ ਲਈ ਸਵਾਮੀ ਓਮ ਆਪਣੇ ਕੱਪੜੇ ਉਤਾਰਨ ਲੱਗੇ। ਇਸ ਤੋਂ ਬਾਅਦ ਸਵਾਮੀ ਓਮ ਹਿੰਸਕ ਵੀ ਹੋ ਜਾਂਦੇ ਹਨ ਤੇ ਘਰ ਦਾ ਦਰਵਾਜ਼ਾ ਤਕ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਸਵਾਮੀ ਦਾ ਇਹ ਮਿਜਾਜ਼ ਮਨੂੰ ਤੋਂ ਬਿਲਕੁਲ ਬਰਦਾਸ਼ਤ ਨਹੀਂ ਹੋਇਆ।
ਜਦੋਂ ਮਨੂੰ ਕੰਫੈਸ਼ਨ ਰੂਮ 'ਚ ਆਏ ਤਾਂ ਬਿੱਗ ਬੌਸ ਦੇ ਗੱਲ ਕਰਨ ਦੌਰਾਨ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਪਏ। ਮਨੂੰ ਬਿੱਗ ਬੌਸ ਨੂੰ ਕਹਿੰਦੇ ਹਨ ਕਿ ਉਹ ਹੁਣ ਸਵਾਮੀ ਓਮ ਨੂੰ ਹੋਰ ਇਸ ਤਰ੍ਹਾਂ ਨਾਲ ਨਹੀਂ ਝੱਲ ਸਕਦੇ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਥੇ ਰੋਕਣ ਵਾਲਾ ਕੋਈ ਨਹੀਂ ਹੈ।

Tags: ਬਿੱਗ ਬੌਸ 10 Bigg Boss 10 ਸਵਾਮੀ ਓਮ Swami Om ਮਨੂੰ ਪੰਜਾਬੀ Manu Punjabi