FacebookTwitterg+Mail

ਮਨਮੋਹਨ ਵਾਰਿਸ ਦਾ ਗੀਤ 'ਜੱਗਾ ਜੱਟ' ਬਣਿਆ ਦਰਸ਼ਕਾਂ ਦੀ ਪਹਿਲੀ ਪਸੰਦ

21 December, 2016 08:10:20 AM
ਜਲੰਧਰ— ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਲਕ ਅਤੇ ਆਪਣੀ ਸਾਫ-ਸੁਥਰੀ ਗਾਇਕੀ ਨਾਲ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ 'ਚ ਧੜਕਣ ਵਾਲੇ ਸਤਿਕਾਰਤ ਤੇ ਮਿਆਰੀ ਗਾਇਕੀ ਦਾ ਸਿਰਨਾਵਾਂ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਵਲੋਂ ਪੇਸ਼ ਕੀਤੀ ਗਈ ਪੰਜਾਬ ਦੇ ਲੋਕ ਪਾਤਰ ਜੱਟ ਜੱਗੇ ਸੂਰਮੇ ਵਲੋਂ ਮਾਰੇ ਗਏ ਬਠਿੰਡੇ ਡਾਕੇ ਦੀ ਲੋਕ ਗਾਥਾ 'ਜੱਗਾ ਜੱਟ' ਨੂੰ ਜਿਸ ਤਰ੍ਹਾਂ ਚੈਨਲਾਂ ਰੇਡੀਓ, ਮੋਬਾਇਲਾਂ ਤੇ ਸੋਸ਼ਲ ਨੈੱਟਵਰਕ ਦੀਆਂ ਸਾਈਟਾਂ ਸਮੇਤ ਯੂ-ਟਿਊਬ 'ਤੇ ਪਸੰਦ ਕੀਤਾ ਜਾ ਰਿਹਾ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੌਪ, ਜੈਜ਼, ਰੌਕ ਦੀ ਹਨੇਰੀ 'ਚ ਵੀ ਸੂਝਵਾਨ ਪੰਜਾਬੀ ਲੰਘੇ ਵੇਲੇ ਦੀ ਅਮੀਰ ਤੇ ਪੰਜਾਬੀਅਤ ਦੇ ਝਲਕਾਰੇ ਪੇਸ਼ ਕਰਦੀ ਗਾਇਕੀ ਨੂੰ ਮਣਾਂਮੂਹੀਂ ਪਿਆਰ ਕਰਦੇ ਹਨ। ਇਸ ਗੱਲ ਦੀ ਤਾਜ਼ਾ ਮਿਸਾਲ ਮਨਮੋਹਨ ਵਾਰਿਸ ਵਲੋਂ ਗਾਏ ਗੀਤ 'ਜੱਗਾ ਜੱਟ' ਤੋਂ ਮਿਲਦੀ ਹੈ, ਜਿਸ ਨੂੰ ਯੂ-ਟਿਊਬ 'ਤੇ ਅਪਲੋਡ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਲੱਖਾਂ ਦਰਸ਼ਕਾਂ ਵਲੋਂ ਪਸੰਦ ਕੀਤਾ ਗਿਆ ਹੈ ਤੇ ਗੀਤ ਦੇਖ ਕੇ ਕੁਮੈਂਟ ਕਰਨ ਵਾਲੇ ਦਰਸ਼ਕਾਂ ਦੇ ਵਿਚਾਰ ਜਾਣ ਕੇ ਰੂਹ ਅਸ਼-ਅਸ਼ ਕਰ ਉੱਠਦੀ ਹੈ।
ਜ਼ਿਕਰਯੋਗ ਹੈ ਕਿ ਵਾਰਿਸ ਭਰਾਵਾਂ ਵਲੋਂ ਸਮੇਂ-ਸਮੇਂ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰੰਗ ਪੇਸ਼ ਕਰਦੀ ਗਾਇਕੀ ਦੇ ਨਮੂਨੇ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀਆਂ ਵਲੋਂ ਬੜੇ ਪਿਆਰ ਨਾਲ ਮਾਣਿਆ ਜਾਂਦਾ ਹੈ। ਮਨਮੋਹਨ ਵਾਰਿਸ ਵਲੋਂ ਗਾਇਆ ਗੀਤ 'ਜੱਗਾ ਜੱਟ' ਪ੍ਰਸਿੱਧ ਸ਼ਾਇਰ ਕੁੰਢਾ ਸਿੰਘ ਧਾਲੀਵਾਲ ਦੀ ਰਚਨਾ ਹੈ ਤੇ ਸੰਗਤਾਰ ਦੀਆਂ ਮਨਮੋਹਕ ਧੁਨਾਂ ਸਭਨਾਂ ਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ, ਇਹੀ ਕਾਰਨ ਹੈ ਕਿ ਇੰਨੇ ਥੋੜ੍ਹੇ ਸਮੇਂ 'ਚ ਇਹ ਗਾਣਾ ਸੋਸ਼ਲ ਨੈੱਟਵਰਕ 'ਤੇ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

Tags: ਮਨਮੋਹਨ ਵਾਰਿਸਜੱਗਾ ਜੱਟmanmohan warisjagga jatt