FacebookTwitterg+Mail

ਤਾਂ ਇਸ ਸੁਪਰਹਿੱਟ ਤਾਮਿਲ ਫਿਲਮ ਦੀ ਰੀਮੇਕ ਹੈ 'ਸਰਦਾਰ ਸਾਬ'

21 December, 2016 03:17:04 PM
ਜਲੰਧਰ— ਪੰਜਾਬੀ ਫਿਲਮ 'ਸਰਦਾਰ ਸਾਬ' 6 ਜਨਵਰੀ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਸੁਪਰਹਿੱਟ ਤਾਮਿਲ ਫਿਲਮ 'ਥਲਾਈਵਾ' ਦੀ ਰੀਮੇਕ ਹੈ। ਫਿਲਮ ਦੇ ਅਧਿਕਾਰ 10 ਲੱਖ ਰੁਪਏ 'ਚ ਖਰੀਦੇ ਗਏ ਹਨ। 'ਥਲਾਈਵਾ' 'ਚ ਸਾਊਥ ਦੇ ਸੁਪਰਸਟਾਰ ਵਿਜੇ ਨੇ ਅਹਿਮ ਭੂਮਿਕਾ ਨਿਭਾਈ ਸੀ। 'ਸਰਦਾਬ ਸਾਬ' 'ਚ ਵਿਜੇ ਵਾਲੀ ਭੂਮਿਕਾ ਨਵੇਂ ਅਭਿਨੇਤਾ ਦਲਜੀਤ ਕਲਸੀ ਨਿਭਾਅ ਰਹੇ ਹਨ। ਦਲਜੀਤ ਪੇਸ਼ੇ ਤੋਂ ਦਿੱਲੀ ਦੇ ਮਸ਼ਹੂਰ ਕਾਰੋਬਾਰੀ ਹਨ ਪਰ ਉਹ ਕਈ ਸਾਲਾਂ ਤੋਂ ਮਨੋਰੰਜਨ ਜਗਤ ਨਾਲ ਜੁੜੇ ਹੋਏ ਹਨ।
ਫਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਮੁਤਾਬਕ ਇਸ ਕਿਰਦਾਰ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ। ਪੰਜਾਬੀ ਫਿਲਮ ਜਗਤ 'ਚ ਜ਼ਿਆਦਾਤਰ ਰੋਮਾਂਟਿਕ ਹੀਰੋ ਹਨ, ਅਜਿਹੇ 'ਚ ਇਕ 30 ਸਾਲ ਦੀ ਉਮਰ ਵਾਲਾ ਐਕਸ਼ਨ ਹੀਰੋ ਲੱਭਣਾ ਮੁਸ਼ਕਿਲ ਕੰਮ ਸੀ। ਇਹੀ ਨਹੀਂ ਦਲਜੀਤ ਨੇ ਆਪਣੇ ਕਿਰਦਾਰ ਲਈ 3 ਮਹੀਨਿਆਂ ਤਕ ਲਗਾਤਾਰ ਬੰਦ ਕਮਰੇ 'ਚ ਮਿਹਨਤ ਕੀਤੀ ਹੈ। ਫਿਲਮ 'ਚ ਜੈਕੀ ਸ਼ਰਾਫ ਦਲਜੀਤ ਦੇ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ। 'ਸਰਦਾਰ ਸਾਬ' ਕਿੰਨੀ ਕੁ ਸਫਲ ਹੁੰਦੀ ਹੈ ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ, ਫਿਲਹਾਲ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਦੇਖੋ ਇਸ ਦਾ ਟਰੇਲਰ—

Tags: ਸਰਦਾਰ ਸਾਬ Sardar Saab ਜੈਕੀ ਸ਼ਰਾਫ Jackie Shroff ਦਲਜੀਤ ਕਲਸੀ Daljit Kalsi