FacebookTwitterg+Mail

ਕਰੀਨਾ ਹੀ ਨਹੀਂ, ਇਨ੍ਹਾਂ ਸਿਤਾਰਿਆਂ ਦੇ ਬੱਚਿਆਂ ਦੀਆਂ ਵੀ ਹੋ ਚੁੱਕੀਆਂ ਨੇ ਨਕਲੀ ਤਸਵੀਰਾਂ ਵਾਇਰਲ

    1/11
21 December, 2016 09:12:30 PM
ਮੁੰਬਈ— 20 ਦਸੰਬਰ ਨੂੰ ਕਰੀਨਾ ਕਪੂਰ ਖਾਨ ਨੇ ਆਪਣੇ ਪਹਿਲੇ ਬੱਚੇ ਤੈਮੂਰ ਅਲੀ ਖਾਨ ਨੂੰ ਜਨਮ ਦਿੱਤਾ ਹੈ। ਜਨਮ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਕਰੀਨਾ ਦੇ ਬੱਚੇ ਦੀ ਤਸਵੀਰ ਵਾਇਰਲ ਹੋ ਗਈ ਸੀ। ਤਸਵੀਰ 'ਚ ਕਰੀਨਾ ਹਸਪਤਾਲ ਦੇ ਬੈੱਡ 'ਤੇ ਲੇਟੀ ਹੋਈ ਤੇ ਬਾਹਾਂ 'ਚ ਨੰਨ੍ਹੇ ਬੱਚੇ ਨਾਲ ਨਜ਼ਰ ਆ ਰਹੀ ਹੈ। ਮੰਗਲਵਾਰ ਤੋਂ ਹੀ ਇਹ ਬਹਿਸ ਛਿੜੀ ਹੋਈ ਸੀ ਕਿ ਇਹ ਤਸਵੀਰ ਅਸਲੀ ਹੈ ਜਾਂ ਨਕਲੀ। ਹਾਲਾਂਕਿ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਇਹ ਤਸਵੀਰ ਨਕਲੀ ਹੈ। ਸਿਰਫ ਕਰੀਨਾ ਹੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸਿਤਾਰਿਆਂ ਨਾਲ ਅਜਿਹਾ ਹੋ ਚੁਕਾ ਹੈ, ਜਿਨ੍ਹਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ—
ਰਾਣੀ ਮੁਖਰਜੀ
ਰਾਣੀ ਮੁਖਰਜੀ ਦੀ ਪਹਿਲੀ ਬੇਟੀ ਅਦਿਰਾ ਦਾ ਜਨਮ ਵੀ ਬ੍ਰੀਚ ਕੈਂਡੀ ਹਸਪਤਾਲ 'ਚ ਹੋਇਆ ਸੀ। ਬੇਟੀ ਦੇ ਜਨਮ ਤੋਂ ਬਾਅਦ ਹੀ ਰਾਣੀ ਦੇ ਨਾਂ 'ਤੇ ਬਣੇ ਇੰਸਟਾਗ੍ਰਾਮ ਹੈਂਡਲ ਨੇ ਰਾਣੀ ਦੀ ਬੇਟੀ ਦੀ ਨਕਲੀ ਤਸਵੀਰ ਪੋਸਟ ਕਰ ਦਿੱਤੀ। ਇਸ ਤੋਂ ਬਾਅਦ ਰਾਣੀ ਨੇ ਅਧਿਕਾਰਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਹ ਤਸਵੀਰ ਉਸ ਦੀ ਬੇਟੀ ਦੀ ਨਹੀਂ ਹੈ।
ਸ਼ਾਹਿਦ ਕਪੂਰ
ਸ਼ਾਹਿਦ ਕਪੂਰ ਦੀ ਬੇਟੀ ਮਿਸ਼ਾ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਅਗਸਤ 'ਚ ਮੀਰਾ ਰਾਜਪੂਤ ਨੇ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ ਤੇ ਉਸ ਦੇ ਤੁਰੰਤ ਬਾਅਦ ਹੀ ਸ਼ਾਹਿਦ-ਮੀਰਾ ਨਾਲ ਇਕ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇੰਨਾ ਹੀ ਨਹੀਂ, ਮਿਸ਼ਾ ਦੇ ਜਨਮ ਦੇ ਕੁਝ ਦਿਨਾਂ ਬਾਅਦ ਜਦੋਂ ਆਲੀਆ ਭੱਟ ਨੇ ਇਕ ਬੱਚੀ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਤਾਂ ਲੋਕਾਂ ਨੂੰ ਲੱਗਾ ਕਿ ਇਹ ਸ਼ਾਹਿਦ ਦੀ ਹੀ ਬੇਟੀ ਹੈ।
ਐਸ਼ਵਰਿਆ ਰਾਏ ਬੱਚਨ
ਪੰਜ ਸਾਲ ਪਹਿਲਾਂ ਐਸ਼ਵਰਿਆ ਰਾਏ ਬੱਚਨ ਦੀ ਵੀ ਆਪਣੀ ਬੇਟੀ ਆਰਾਧਿਆ ਨਾਲ ਇਕ ਤਸਵੀਰ ਵਾਇਰਲ ਹੋਈ ਸੀ। ਹਾਲਾਂਕਿ ਤਸਵੀਰ ਦੇਖ ਕੇ ਇਹ ਸਾਫ ਪਤਾ ਲੱਗ ਰਿਹਾ ਸੀ ਕਿ ਤਸਵੀਰ ਨਾਲ ਛੇੜਖਾਨੀ ਕਰਕੇ ਸ਼ੇਅਰ ਕੀਤਾ ਗਿਆ ਹੈ। ਉਸ ਸਮੇਂ ਕਈ ਲੋਕਾਂ ਨੇ ਇਸ ਨਕਲੀ ਤਸਵੀਰ ਨੂੰ ਅਸਲੀ ਮੰਨ ਲਿਆ ਸੀ।

Tags: ਕਰੀਨਾ ਕਪੂਰ Kareena Kapoor ਤੈਮੂਰ ਅਲੀ ਖਾਨ Taimur Ali Khan ਨਕਲੀ ਤਸਵੀਰ Fake Pic ਰਾਣੀ ਮੁਖਰਜੀ Rani Mukherjee ਸ਼ਾਹਿਦ ਕਪੂਰ Shahid Kapoor ਐਸ਼ਵਰਿਆ ਰਾਏ ਬੱਚਨ Aishwarya Rai Bachchan