FacebookTwitterg+Mail

'ਜੇ ਆਪਣੀ ਤੀਵੀਂ ਨਾ ਹੋਵੇ ਛੜਿਆ' ਹਾਸਰਸ ਗੀਤ ਨਾਲ ਹੈਪੀ ਮਨੀਲਾ ਨੇ ਫਿਰ ਕਰਾਈ ਬੱਲੇ ਬੱਲੇ

22 December, 2016 08:30:09 AM
ਜਲੰਧਰ— ਹੈਪੀ ਮਨੀਲਾ ਉਹ ਹਾਸਰਸ ਗਾਇਕ ਅਤੇ ਗੀਤਕਾਰ ਹੈ ਜੋ ਸਮਾਜ ਦੀ ਨਬਜ਼ ਸਮਝ ਕੇ ਆਪਣੇ ਗੀਤ ਤਿਆਰ ਕਰਦਾ ਹੈ। ਅੱਜ ਜਿੱਥੇ ਪੂਰਾ ਦੇਸ਼ ਨੋਟਬੰਦੀ ਦੀ ਤੰਗੀ ਕਾਰਨ ਪ੍ਰੇਸ਼ਾਨੀ ਝੱਲ ਰਿਹਾ ਹੈ, ਉਥੇ ਹੈਪੀ ਮਨੀਲਾ ਨੇ ਆਪਣੇ ਨਵੇਂ ਕਾਮੇਡੀ ਗੀਤ 'ਜੇ ਆਪਣੀ ਤੀਵੀਂ ਨਾ ਹੋਵੇ ਛੜਿਆ, ਸ਼ਾਦੀਸ਼ੁਦਾ ਲੋਕ ਨਹੀਓਂ ਤੰਗ ਕਰੀਦੇ' ਗੀਤ ਨਾਲ ਕੁਝ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਐੱਚ. ਐੱਮ. ਈ. ਸੰਗੀਤ ਕੰਪਨੀ ਰਾਹੀਂ ਆਪਣੇ ਹੀ ਲਿਖੇ ਇਸ ਗੀਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਗੀਤ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਹਾਸਰਸ ਅੰਦਾਜ਼ ਵਿਚ ਸਮਾਜ ਦੇ ਹਾਲਾਤ ਦੀ ਤਸਵੀਰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।

Tags: ਹੈਪੀ ਮਨੀਲਾਵੀਡੀਓਮੋਦੀ ਗੀਤmodi songhappy manilavideo