FacebookTwitterg+Mail

ਪ੍ਰੀਤ ਹਰਪਾਲ ਦੀ ਐਲਬਮ 'ਕੇਸ' ਨੂੰ ਦੇਸ਼- ਵਿਦੇਸ਼ 'ਚ ਮਿਲਿਆ ਵੱਡਾ ਹੁੰਗਾਰਾ: ਦਲਜੀਤ ਬੈਂਸ

22 December, 2016 08:32:55 AM
ਜਲੰਧਰ— 'ਕਾਲਾ ਸੂਟ', 'ਝੂਠੇ ਲਾਰੇ', 'ਬੇਰੁਜ਼ਗਾਰ' ਅਤੇ ਹੋਰ ਸੈਂਕੜੇ ਹਿੱਟ ਗੀਤਾਂ ਦੇ ਗਾਇਕ ਪ੍ਰੀਤ ਹਰਪਾਲ ਦੀ ਨਵੀਂ ਐਲਬਮ 'ਕੇਸ' ਨੂੰ ਦੇਸ਼-ਵਿਦੇਸ਼ ਵਿਚ ਵੱਡਾ ਹੁੰਗਾਰਾ ਮਿਲਿਆ ਹੈ। ਭਾਵੇਂ ਇਸ ਐਲਬਮ ਦੇ ਅਜੇ ਦੋ ਗੀਤ 'ਕੇਸ' ਅਤੇ 'ਨਕਲਾਂ' ਦੇ ਹੀ ਵੀਡੀਓ ਆਏ ਹਨ ਪਰ ਆਡੀਓ ਗੀਤਾਂ ਨੂੰ ਵੀ ਸਰੋਤਿਆਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਦਲਜੀਤ ਸਿੰਘ ਬੈਂਸ (ਕੈਨੇਡਾ) ਦਾ ਕਹਿਣਾ ਹੈ ਕਿ 'ਕੇਸ' ਐਲਬਮ ਦੇ ਸਾਰੇ ਹੀ ਗੀਤਾਂ ਦੇ ਵੀਡੀਓਜ਼ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ। ਉਨ੍ਹਾਂ ਸਮੁੱਚੀ ਐਲਬਮ ਬਾਰੇ ਦੱਸਿਆ ਕਿ ਇਸ ਵਿਚ ਉਨ੍ਹਾਂ ਦੇ ਲਿਖੇ ਗੀਤਾਂ ਤੋਂ ਇਲਾਵਾ ਗੀਤਕਾਰ ਕਾਬਲ ਸਰੂਪਵਾਲੀ ਅਤੇ ਲਵਲੀ ਨੂਰ ਦੇ ਲਿਖੇ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਸੰਗੀਤਕਾਰਾਂ ਡਾ. ਜਯੂਸ, ਬੀਟ ਮਨਿਸਟਰ, ਜੇ ਅੱੈਸ. ਐੱਲ, ਦੇਸੀ ਰੂਟਜ਼, ਕੁੰਵਰ ਵਿਰਕ, ਦੀਪ ਜੰਡੂ ਦੇ ਸੰਗੀਤ ਵਿਚ ਤਿਆਰ ਕੀਤੇ ਗਏ ਹਨ। ਇਸੇ ਤਰ੍ਹਾਂ ਵੀਡੀਓਜ਼ ਵੀ ਵੱਖ-ਵੱਖ ਵੀਡੀਓ ਡਾਇਰੈਕਟਰਾਂ ਰਿੰਪੀ ਪ੍ਰਿੰਸ, ਆਰ ਸਵਾਮੀ ਅਤੇ ਸੰਦੀਪ ਸ਼ਰਮਾ ਵਲੋਂ ਬਹੁਤ ਹੀ ਮਿਆਰੀ ਪੱਧਰ ਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਬਹੁਤ ਉਤਸ਼ਾਹਿਤ ਹਨ ਕਿ ਸਰੋਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਕਬੂਲੀਅਤ ਦਿੰਦੇ ਹਨ।

Tags: ਪ੍ਰੀਤ ਹਰਪਾਲਕੇਸਵੱਡਾ ਹੁੰਗਾਰਾPreet Harpalcasegood response