FacebookTwitterg+Mail

ਸਾਹਮਣੇ ਆਈਆਂ ਕਰੀਨਾ-ਸੈਫ ਦੇ ਬੇਟੇ ਤੈਮੂਰ ਦੀਆਂ ਅਸਲ ਤਸਵੀਰਾਂ

    1/5
22 December, 2016 10:20:40 PM
ਮੁੰਬਈ— ਕਰੀਨਾ ਕਪੂਰ ਖਾਨ ਨੇ 20 ਦਸੰਬਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਜਨਮ ਦੇ ਕੁਝ ਦੇਰ ਬਾਅਦ ਹੀ ਕਰੀਨਾ ਨਾਲ ਇਕ ਬੱਚੇ ਦੀ ਤਸਵੀਰ ਵਾਇਰਲ ਹੋਣ ਲੱਗੀ ਸੀ। ਤਸਵੀਰ 'ਚ ਕਰੀਨਾ ਹਸਪਤਾਲ ਦੇ ਬੈੱਡ 'ਤੇ ਬੱਚੇ ਨਾਲ ਲੇਟੀ ਹੋਈ ਦਿਖਾਈ ਦੇ ਰਹੀ ਸੀ। ਪਹਿਲਾਂ ਤਾਂ ਸਭ ਨੂੰ ਲੱਗਾ ਕਿ ਇਹ ਅਸਲੀ ਤਸਵੀਰ ਹੈ ਪਰ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਇਸ ਨੂੰ ਨਕਲੀ ਦੱਸਿਆ ਸੀ।
ਹੁਣ ਕਰੀਨਾ ਤੇ ਬੇਟੇ ਤੈਮੂਰ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹ੍ਹਾਂ ਤਸਵੀਰਾਂ 'ਚ ਤੈਮੂਰ ਕਰੀਨਾ ਦੇ ਕੋਲ ਸੌਂ ਰਿਹਾ ਦਿਖਾਈ ਦੇ ਰਿਹਾ ਹੈ ਤੇ ਸੈਫ, ਕਰੀਨਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਤੈਮੂਰ ਸੌਂਦਾ ਹੋਇਆ ਕਾਫੀ ਕਿਊਟ ਲੱਗ ਰਿਹਾ ਹੈ।
ਇਸੇ ਤਸਵੀਰ ਨੂੰ ਟਵਿਟਰ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਸਿਰਫ ਇਹੀ ਨਹੀਂ ਬੁੱਧਵਾਰ ਨੂੰ ਤੈਮੂਰ ਦੇ ਰਾਇਲ ਨਰਸਰੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਕ ਪਾਸੇ ਤਾਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਥੇ ਦੂਜੇ ਪਾਸੇ ਤੈਮੂਰ ਦੇ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ। ਇਸ ਤੋਂ ਨਾਰਾਜ਼ ਹੋ ਕੇ ਕਰੀਨਾ ਦੇ ਚਾਚਾ ਰਿਸ਼ੀ ਨੇ ਟਵਿਟਰ 'ਤੇ ਲੋਕਾਂ ਨੂੰ ਰੱਜ ਕੇ ਲਤਾੜਿਆ ਤੇ ਕਿਹਾ ਕਿ ਆਪਣੇ ਕੰਮ ਨਾਲ ਮਤਲਬ ਰੱਖੋ।

Tags: ਕਰੀਨਾ ਕਪੂਰ Kareena Kapoor ਤੈਮੂਰ Taimur Ali Khan ਹਸਪਤਾਲ Hospital