FacebookTwitterg+Mail

'ਦੰਗਲ' ਦੇ ਅਭਿਨੇਤਾ ਤੇ ਆਯੂਸ਼ਮਾਨ ਖੁਰਾਣਾ ਦੇ ਭਰਾ ਨੂੰ ਕੋਰਟ ਨੇ ਭੇਜਿਆ ਸੰਮਨ

    1/5
22 December, 2016 04:50:50 PM
ਮੁੰਬਈ— ਬਾਲੀਵੁੱਡ ਅਭਿਨੇਤਾ ਆਯੂਸ਼ਮਾਨ ਖੁਰਾਣਾ ਹਮੇਸ਼ਾ ਤੋਂ ਹੀ ਆਪਣੇ ਚੰਗੇ ਵਿਵਹਾਰ ਲਈ ਜਾਣੇ ਜਾਂਦੇ ਹਨ ਪਰ ਲੱਗਦਾ ਹੈ ਕਿ ਉਨ੍ਹਾਂ ਦੇ ਭਰਾ ਅਪਾਰਸ਼ਕਤੀ ਖੁਰਾਣਾ 'ਤੇ ਪ੍ਰਸਿੱਧੀ ਸਿਰ ਚੜ੍ਹ ਕੇ ਬੋਲ ਰਹੀ ਹੈ। ਖਬਰਾਂ ਮੁਤਾਬਕ ਅਕਤੂਬਰ 'ਚ ਮੁੰਬਈ ਏਅਰਪੋਰਟ 'ਤੇ ਅਪਾਰਸ਼ਕਤੀ ਪਾਬੰਦੀਸ਼ੁਦਾ ਖੇਤਰ 'ਚ ਦਾਖਲ ਹੋਣਾ ਚਾਹੁੰਦੇ ਸਨ। ਉਨ੍ਹਾਂ ਨੂੰ ਰੋਕਣ ਲਈ ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ ਆਈ ਪਰ ਅਪਾਰਸ਼ਕਤੀ ਉਨ੍ਹਾਂ ਨਾਲ ਭਿੜ ਗਏ। ਅਸਲ 'ਚ ਉਨ੍ਹਾਂ ਦਾ ਸਾਮਾਨ ਗੁਆਚ ਗਿਆ ਸੀ ਤੇ ਉਹ ਇਸੇ ਵਜ੍ਹਾ ਕਾਰਨ ਗੁੱਸੇ 'ਚ ਸਨ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਬਾਅਦ 'ਚ ਪੁਲਸ ਥਾਣੇ ਦੇ ਬਾਬੂਰਾਓ ਮੁਖੇੜਕਰ ਨੇ ਦੱਸਿਆ, 'ਅਪਾਰਸ਼ਕਤੀ ਨੂੰ 24 ਘੰਟਿਆਂ ਲਈ ਰਿਮਾਂਡ 'ਚ ਰੱਖਿਆ ਗਿਆ ਸੀ।' ਹਾਲਾਂਕਿ ਅਪਾਰਸ਼ਕਤੀ ਦੇ ਵਕੀਲ ਵਾਰ-ਵਾਰ ਕਹਿੰਦੇ ਰਹਿ ਗਏ ਕਿ ਇਹ ਅਭਿਨੇਤਾ ਆਯੂਸ਼ਮਾਨ ਖੁਰਾਣਾ ਦੇ ਭਰਾ ਹਨ ਪਰ ਪੁਲਸ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ। ਇਥੋਂ ਤਕ ਕਿ ਆਯੂਸ਼ਮਾਨ ਨੂੰ ਬੇਲ ਤੋਂ ਬਾਅਦ 30 ਘੰਟੇ ਇੰਤਜ਼ਾਰ ਵੀ ਕਰਨਾ ਪਿਆ। ਆਯੂਸ਼ਮਾਨ ਨੇ ਆਪਣੇ ਭਰਾ ਦੇ ਵਰਤਾਅ ਲਈ ਮੁਆਫੀ ਵੀ ਮੰਗੀ।
ਮੁੰਬਈ ਪੁਲਸ ਨੇ 50 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਹਫਤੇ ਕੋਰਟ 'ਚ ਚਾਰਜਸ਼ੀਟ ਪੇਸ਼ ਕੀਤੀ ਜਾਵੇਗੀ ਤੇ ਅਪਾਰਸ਼ਕਤੀ ਨੂੰ ਵੀ ਕੋਰਟ 'ਚ ਮੌਜੂਦ ਰਹਿਣਾ ਪਵੇਗਾ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 3-5 ਸਾਲਾਂ ਦੀ ਸਜ਼ਾ ਵੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਅਪਾਰਸ਼ਕਤੀ ਦਿੱਲੀ ਦੇ ਐੱਫ. ਐੱਮ. ਚੈਨਲ 'ਚ ਆਰ. ਜੇ. ਸਨ, ਨਾਲ ਹੀ ਉਨ੍ਹਾਂ ਨੇ ਹਰਿਆਣਾ ਅੰਡਰ-19 ਟੀਮ ਦੀ ਕਪਤਾਨੀ ਵੀ ਕੀਤੀ ਹੈ। ਹੁਣ ਅਪਾਰਸ਼ਕਤੀ ਆਮਿਰ ਖਾਨ ਦੀ ਫਿਲਮ 'ਦੰਗਲ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 23 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

Tags: ਆਯੂਸ਼ਮਾਨ ਖੁਰਾਣਾ Ayushman Khurana ਭਰਾ Brother ਅਪਾਰਸ਼ਕਤੀ ਖੁਰਾਣਾ Aparshakti Khurrana ਦੰਗਲ Dangal ਆਮਿਰ ਖਾਨ Aamir Khan