FacebookTwitterg+Mail

ਬੇਟੇ ਨਾਲ ਸੈਫ-ਕਰੀਨਾ ਨੇ ਮੀਡੀਆ ਸਾਹਮਣੇ ਦਿੱਤੇ ਪੋਜ਼, ਦੇਖੋ ਤੈਮੂਰ ਦੀਆਂ ਕਿਊਟ ਤਸਵੀਰਾਂ

    1/13
22 December, 2016 10:21:02 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਨੇ ਮੁੰਬਈ 'ਚ ਬੇਟੇ ਨੂੰ ਜਨਮ ਦਿੱਤਾ ਹੈ। ਕਰੀਨਾ ਤੇ ਸੈਫ ਅਲੀ ਖਾਨ ਨੇ ਆਪਣੇ ਬੇਟੇ ਦਾ ਨਾਂ ਤੈਮੂਰ ਅਲੀ ਖਾਨ ਰੱਖਿਆ, ਜਿਸ ਤੋਂ ਬਾਅਦ ਨਾਂ ਨੂੰ ਲੈ ਕੇ ਵੀ ਵਿਵਾਦ ਹੋਣ ਲੱਗ ਪਿਆ ਪਰ ਦੱਸਣਯੋਗ ਹੈ ਕਿ ਕਰੀਨਾ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਦੋ ਦਿਨ ਦੇ ਬੇਟੇ ਤੈਮੂਰ ਅਲੀ ਖਾਨ ਤੇ ਪਤੀ ਸੈਫ ਅਲੀ ਖਾਨ ਨਾਲ ਪਹਿਲੀ ਵਾਰ ਕਰੀਨਾ ਆਪਣੇ ਘਰ ਫਾਰਚਿਊਨ ਹਾਈਟਸ ਪਹੁੰਚੀ। ਇਸ ਦੌਰਾਨ ਕਰੀਨਾ ਤੇ ਸੈਫ ਨੇ ਬੇਟੇ ਨਾਲ ਮੀਡੀਆ ਸਾਹਮਣੇ ਪੋਜ਼ ਵੀ ਦਿੱਤੇ। ਤਸਵੀਰਾਂ 'ਚ ਸੈਫ ਤੈਮੂਰ ਨੂੰ ਗੋਦ 'ਚ ਚੁੱਕੀ ਦਿਖਾਈ ਦੇ ਰਹੇ ਹਨ। ਕਰੀਨਾ ਦੀ ਹਾਲਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਸ ਦੀ ਸਿਹਤ ਬਿਲਕੁਲ ਠੀਕ ਹੈ।

Tags: ਕਰੀਨਾ ਕਪੂਰ Kareena Kapoor ਸੈਫ ਅਲੀ ਖਾਨ Saif Ali Khan ਤੈਮੂਰ ਅਲੀ ਖਾਨ Taimur Ali Khan