ਜਲੰਧਰ— ਪੰਜਾਬੀ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਣ ਵਾਲੀ ਚੋਟੀ ਦੀ ਅਦਾਕਾਰਾ ਨਿਰਮਲ ਰਿਸ਼ੀ ਆਮਿਰ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਦੰਗਲ' 'ਚ ਨਜ਼ਰ ਆਈ। ਅਫਸੋਸ ਦੀ ਗੱਲ ਇਹ ਰਹੀ ਕਿ ਨਿਰਮਲ ਰਿਸ਼ੀ ਕੁਝ ਪਲਾਂ ਲਈ ਹੀ ਫਿਲਮ 'ਚ ਨਜ਼ਰ ਆਈ। ਇਹ ਵੀ ਦੁੱਖ ਦੀ ਗੱਲ ਹੈ ਕਿ ਪੰਜਾਬੀ ਫਿਲਮਾਂ ਦੀ ਸ਼ਾਨਦਾਰ ਅਦਾਕਾਰਾ ਹਿੰਦੀ ਫਿਲਮ 'ਚ ਸਿਰਫ ਇਕ ਝਲਕ ਦੀ ਹੀ ਮਹਿਮਾਨ ਰਹਿ ਗਈ।
ਉਨ੍ਹਾਂ ਦਾ 'ਦੰਗਲ' 'ਚ ਆਮਿਰ ਦੀ ਪਤਨੀ ਬਣੀ ਸਾਕਸ਼ੀ ਤੰਵਰ ਦਾ ਸਿਰਫ ਇਕੋ ਡਾਇਲਾਗ ਹੈ। ਇਸ ਤੋਂ ਇਲਾਵਾ ਛੋਟੇ ਕਿਰਦਾਰਾਂ ਲਈ ਪੰਜਾਬੀ ਫਿਲਮਾਂ ਦੇ ਹੋਰ ਵੀ ਅਦਾਕਾਰ ਲਏ ਗਏ ਹਨ ਪਰ ਨਿਰਮਲ ਰਿਸ਼ੀ ਵਰਗੀ ਅਦਾਕਾਰਾ ਦਾ ਇਹ ਫਿਲਮ ਕਰਨਾ, ਕੁਝ ਸਮਝ 'ਚ ਨਹੀਂ ਆਇਆ।