FacebookTwitterg+Mail

ਆਮਿਰ ਦੇ ਬੇਟੇ ਅਤੇ ਐਸ਼ਵਰਿਆ ਦੀ ਬੇਟੀ ਨੇ ਇਸ ਤਰ੍ਹਾਂ ਕੀਤਾ ਕਿਊਟ ਡਾਂਸ, ਦੇਖੋ ਤਸਵੀਰਾਂ

    1/5
09 January, 2017 10:02:36 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਪਿਆਰੀ ਬੇਟੀ ਆਰਾਧਿਆ ਬੱਚਨ ਅਤੇ ਆਮਿਰ ਖਾਨ ਦੇ ਬੇਟੇ ਆਜਾਦ ਰਾਵ ਖਾਨ ਨੇ 7 ਜਨਵਰੀ ਨੂੰ ਆਪਣੇ ਸਕੂਲ ਦੇ ਸਾਲਾਨਾ ਫੰਕਸ਼ਨ 'ਚ ਪੇਸ਼ਕਾਰੀ ਕੀਤੀ। ਇਸ ਫੰਕਸ਼ਨ 'ਚ ਦੋਵਾਂ ਦੇ ਮਾਤਾ-ਪਿਤਾ ਵੀ ਪਹੁੰਚੇ ਸਨ। ਆਰਾਧਿਆ ਅਤੇ ਆਜਾਦ ਦੋਵਾਂ ਨੇ 'ਰੇਲ ਗੱਡੀ' ਗਾਣੇ 'ਤੇ ਡਾਂਸ ਕੀਤਾ ਅਤੇ ਬਾਕੀ ਬੱਚਿਆਂ ਨੇ ਦੋਵਾਂ ਦਾ ਸਾਥ ਦਿੱਤਾ। ਜਿਸ ਸਮੇਂ ਇਹ ਦੋਵੇਂ ਸਟੇਜ 'ਤੇ ਡਾਂਸ ਕਰ ਰਹੇ ਸਨ ਤਾਂ ਉਸ ਸਮੇਂ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਮਿਰ ਖਾਨ ਦਰਸ਼ਕਾਂ 'ਚ ਬੈਠ ਕੇ ਆਪਣੇ ਲਾਡਲਿਆਂ ਨੂੰ ਚੀਅਰ ਕਰ ਰਹੇ ਸਨ। ਆਮਿਰ ਖਾਨ ਦੀ ਹਾਲੀਆ 'ਚ ਰਿਲੀਜ਼ ਹੋਈ ਫਿਲਮ 'ਦੰਗਲ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਇਹ ਫਿਲਮ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਦੂਜੇ ਪਾਸੇ ਅਭਿਸ਼ੇਕ ਬੱਚਨ 'ਧੂਮ 3' ਤੋਂ ਬਾਅਦ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਆਲ ਇਜ ਵੈੱਲ' ਤੋਂ ਬਾਅਦ ਕਿਸੇ ਹੋਰ ਫਿਲਮ 'ਚ ਨਜ਼ਰ ਨਹੀਂ ਆਇਆ। ਐਸ਼ਵਰਿਆ 'ਸਰਬਜੀਤ' ਅਤੇ 'ਐ ਦਿਲ ਹੈ ਮੁਸ਼ਕਿਲ' 'ਚ ਨਜ਼ਰ ਆ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਅਭਿਸ਼ੇਕ ਬੱਚਨ ਪ੍ਰਭੁਦੇਵਾ ਦੀ ਆਉਣ ਵਾਲੀ ਫਿਲਮ 'ਲੇਫਟੀ' 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲਾ ਹੈ। ਇਸ ਫਿਲਮ 'ਚ ਅਭਿਸ਼ੇਕ ਨਾ ਕੇਵਲ ਐਕਟਿੰਗ ਕਰੇਗਾ ਸਗੋਂ ਆਪਣੇ ਦੋਸਤ ਬੰਟੀ ਆਹਲੂਵਾਲੀਆ ਨਾਲ ਮਿਲ ਕੇ ਫਿਲਮ ਨੂੰ ਪ੍ਰੋਡਿਊਸ ਵੀ ਕਰੇਗਾ। ਸੂਤਰਾਂ ਮੁਤਾਬਕ, ਐਸ਼ਵਰਿਆ ਇਸ ਫਿਲਮ 'ਚ ਅਭਿਸ਼ੇਕ ਬੱਚਨ ਨਾਲ ਬਤੌਰ ਹੀਰੋਇਨ ਕੰਮ ਕਰਨਾ ਚਾਹੁੰਦੀ ਸੀ।

Tags: ਐਸ਼ਵਰਿਆ ਰਾਏ ਬੱਚਨਬੇਟੀ ਆਰਾਧਿਆ ਬੱਚਨAishwarya Rai Bachchan daughter aradhya Bachchanਆਮਿਰ ਖਾਨਆਜਾਦ ਰਾਵ ਖਾਨAamir Khan Azad Rao Khan