FacebookTwitterg+Mail

ਫਰਹਾਨ ਨਾਲ ਰਿਸ਼ਤੇ ਨੂੰ ਲੈ ਕੇ ਸ਼ਰਧਾ ਨੇ ਤੋੜੀ ਚੁੱਪੀ, ਕਿਹਾ...!

shraddha kapoor
09 January, 2017 10:22:02 AM
ਮੁੰਬਈਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਅਤੇ ਫਰਹਾਨ ਅਖਤਰ ਦੀ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸ਼ਰਧਾ ਨੂੰ ਫਰਹਾਨ ਦੇ ਘਰੋਂ ਖਿੱਚ ਕੇ ਵਾਪਸ ਲੈ ਆਏ ਸੀ ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ। ਹਾਲੀਆ 'ਚ ਆਈਆਂ ਇਨ੍ਹਾਂ ਖਬਰਾਂ 'ਤੇ ਹੁਣ ਸ਼ਰਧਾ ਕਪੂਰ ਨੇ ਸਫਾਈ ਦਿੱਤੀ ਹੈ। ਸ਼ਰਧਾ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਬੇਬਿਨੁਆਦ ਦੱਸਿਆ ਹੈ ਅਤੇ ਮੀਡੀਆ ਨੂੰ ਗਲਤ ਠਹਿਰਾਇਆ ਹੈ।
ਜ਼ਿਕਰਯੋਗ ਹੈ ਕਿ ਸ਼ਰਧਾ ਨੇ ਕਿਹਾ, ''ਇਸ ਵਾਰ ਕੁਝ ਜ਼ਿਆਦਾ ਹੀ ਹੋ ਗਿਆ ਸੀ। ਜਦੋਂ ਮੇਰਾ ਨਾਂ ਫਰਹਾਨ ਨਾਲ ਜੋੜਿਆ ਜਾਂਦਾ ਹੈ ਤਾਂ ਮੈਨੂੰ ਬੁਰਾ ਨਹੀਂ ਮੰਨਦੀ ਪਰ ਇਸ ਵਾਰ ਮੈਨੂੰ ਬਹੁਤ ਬੁਰਾ ਲੱਗਿਆ ਕਿਉਂਕਿ ਮੇਰਾ ਪਰਿਵਾਰ ਵੀ ਇਸ 'ਚ ਸ਼ਾਮਲ ਸੀ। ਜੋ ਚੀਜ਼ ਹੋਈ ਹੀ ਨਹੀਂ ਹੈ, ਉਸ ਬਾਰੇ ਤੁਸੀਂ ਕਿਵੇਂ ਕਹਿ ਸਕਦੇ ਹੋ। ਲੋਕ ਇਹ ਖਬਰਾਂ ਪੜ੍ਹਦੇ ਹਨ ਅਤੇ ਸੱਚ ਮੰਨ ਲੈਂਦੇ ਹਨ ਪਰ ਕੁਝ ਪੱਤਰਕਾਰ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਅਤੇ ਕੁਝ ਨਹੀਂ। ਮੈਂ ਚਾਹੁੰਦੀ ਹਾਂ ਕਿ ਮੇਰੀ ਨਿੱਜੀ ਜ਼ਿੰਦਗੀ ਤੋਂ ਵੱਧ ਮੇਰੇ ਕੰਮਾਂ ਬਾਰੇ ਲਿਖਿਆ ਜਾਵੇ। ਇਸ ਤੋਂ ਪਹਿਲਾਂ ਮੇਰੇ ਪਿਤਾ ਸ਼ਕਤੀ ਕਪੂਰ ਵੀ ਇਸ ਖਬਰ ਨੂੰ ਝੂਠ ਦੱਸ ਚੁੱਕੇ ਹਨ।''

Tags: ਸ਼ਰਧਾ ਕਪੂਰਫਰਹਾਨ ਅਖਤਰਸ਼ਕਤੀ ਕਪੂਰShraddha Kapoor Farhan Akhtar Shakti Kapoor