FacebookTwitterg+Mail

ਗੋਲਡਨ ਡਰੈੱਸ 'ਚ ਜਦੋ ਪ੍ਰਿਯੰਕਾ ਚੋਪੜਾ ਦਾ ਦਿਲਕਸ਼ ਅੰਦਾਜ਼ ਆਇਆ ਨਜ਼ਰ (ਤਸਵੀਰਾਂ)

    1/19
09 January, 2017 10:52:20 AM
ਮੁੰਬਈ—ਬਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਵੀ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ 'ਗੋਲਡਨ ਗਲੋਬਲ ਐਵਾਰਡਜ਼' 'ਚ ਡੈਬਿਊ ਕਰ ਲਿਆ ਹੈ। ਬੀਤੇ ਦਿਨ ਇਸ ਐਵਾਰਡ ਸ਼ੋਅ ਦੇ ਰੈੱਡ ਕਾਰਪੇਟ 'ਤੇ ਪ੍ਰਿਯੰਕਾ ਦਾ ਹੌਟ ਅਤੇ ਦਿਲਕਸ਼ ਅੰਦਾਜ਼ ਨੇ ਸਭ ਦਾ ਧਿਆਨ ਆਪਣੇ ਅਕ੍ਰਸ਼ਿਤ ਕੀਤਾ ਹੋਇਆ ਸੀ।
'ਕਵਾਂਟਿਕੋ' ਦੀ 34 ਸਾਲਾਂ ਅਭਿਨੇਤਰੀ ਦੇ ਜ਼ਿਆਦਾਤਰ ਮੌਕਿਆਂ 'ਤੇ ਆਪਣੇ ਬਾਲ ਬੰਨ ਕੇ ਰੱਖਦੀ ਹੈ ਪਰ ਇਸ ਸਮਾਰੋਹ 'ਚ ਉਹ ਖੁੱਲੇ ਵਾਲਾਂ 'ਚ ਨਜ਼ਰ ਆਈ। ਆਪਣੇ ਇਸ ਗੋਲਡਨ ਡਰੈੱਸ ਨਾਲ ਪ੍ਰਿਯੰਕਾ ਨੇ ਗਲ 'ਚ ਪੈਂਡੇਟ ਅਤੇ ਉਂਗਲੀਆਂ 'ਚ ਰਿੰਗ ਪਾਈ ਹੋਈ ਹੈ। ਪ੍ਰਿਯੰਕਾ ਇਸ ਤੋਂ ਪਹਿਲਾ ਆਸਕਰ ਅਤੇ ਫਿਰ ਐਮੀ ਐਵਾਰਡਜ਼ 'ਚ ਆਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੀ ਹੈ।
ਇਸ ਸ਼ੋਅ 'ਚ ਪ੍ਰਿਯੰਕਾ ਚੋਪੜਾ ਸਟੇਜ਼ 'ਤੇ ਹਾਲੀਵੁੱਡ ਅਭਿਨੇਤਾ ਜੈਫਰੀ ਡੀਨ ਮੋਰਗਨ ਨਾਲ ਐਵਾਰਡ ਦੇਣ ਪਹੁੰਚੀ। ਇਨ੍ਹਾਂ ਦਿਨਾਂ 'ਚ ਅਭਿਨੇਤਾ ਬਿਲੀ ਬਾਬ ਥਾਰਟਨ ਨੂੰ ਪੁਰਸਕਾਰ ਦਿੱਤਾ। 74 'ਗੋਲਡਨ ਗਲੋਬ ਐਵਾਰਡ' ਦਾ ਆਯੋਜਨ ਕੈਲੀਫੋਰਨੀਆ 'ਚ ਕੀਤਾ ਗਿਆ ਹੈ। ਪ੍ਰਿਯੰਕਾ ਨੇ ਇਸ ਐਵਾਰਡ ਸ਼ੋਅ 'ਚ ਜਲਵਾ ਬਿਖੇਰਨ ਲਈ 'Ralph Laure' ਦਾ ਡਿਜ਼ਾਈਨ ਕੀਤਾ ਗੋਲਡਨ ਗਾਊਨ ਪਾਇਆ ਹੋਇਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਪ੍ਰਿਯੰਕਾ ਚੋਪੜਾ ਦਾ ਨਾਂ ਸੀਰੀਜ਼ 'ਕਵਾਂਟਿਕੋ' ਨੂੰ ਵੀ ਇੱਥੇ ਪੀਪਲਜ਼ ਚੁਆਈਸ ਐਵਾਰਡਜ਼ ਲਈ ਘੋਸ਼ਿਤ ਕੀਤਾ ਗਿਆ ਹੈ। ਦੋ ਦਿਨ ਪਹਿਲਾ ਪ੍ਰਿਯੰਕਾ ਨੇ ਆਪਣੇ ਅਕਾਉਂਟ ਇੰਸਟਾਗਾਰਮ 'ਤੇ ਇਕ ਵੀਡੀਓ ਨੂੰ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਡਰੈੱਸ ਚੁਣਨ ਲਈ ਪ੍ਰਸੰਸ਼ਕ ਤੋਂ ਮਦਦ ਮੰਗੀ ਸੀ। ਅੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ।

Tags: ਪ੍ਰਿਯੰਕਾ ਚੋਪੜਾਕਵਾਂਟਿਕੋਗੋਲਡਨ ਗਲੋਬਲ ਐਵਾਰਡਜ਼Priyanka Chopra kavantiko Golden Global Awards