FacebookTwitterg+Mail

ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਸਟਨਿੰਗ ਅੰਦਾਜ਼ 'ਚ ਨਜ਼ਰ ਆਈ ਸ਼੍ਰੀਦੇਵੀ, ਕਈ ਹੋਰ ਸਿਤਾਰੇ ਵੀ ਪਹੁੰਚੇ

    1/12
09 January, 2017 11:14:48 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਆਪਣੀ ਬੇਟੀ ਜਾਹਨਵੀ ਕਪੂਰ ਨਾਲ ਬੀਤੇ ਸ਼ੁੱਕਰਵਾਰ ਰਾਤ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਸ਼ਾਮਲ ਹੋਈ। ਮਾਂ ਬੇਟੀ ਦੀ ਜੋੜੀ ਇਥੇ ਸਟਨਿੰਗ ਲੁੱਕ 'ਚ ਨਜ਼ਰ ਆਈਆਂ। ਇਥੇ ਸ਼੍ਰੀਦੇਵੀ 'Oscar De La Renta' ਟਾਪ ਅਤੇ ਚਿੱਟੇ ਰੰਗ ਦੀ ਜੀਨਸ 'ਚ ਨਜ਼ਰ ਆਈ। ਦੂਜੇ ਪਾਸੇ ਜਾਹਨਵੀ ਚਿੱਟੇ ਰੰਗ ਦੀ ਸ਼ਰਟ ਅਤੇ ਨੀਲੇ ਰੰਗ ਦੀ ਜੀਨਸ 'ਚ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਇਹ ਪਾਰਟੀ ਵਾਗ ਮੈਗਜ਼ੀਨ ਦੀ ਅੰਤਰਰਾਸ਼ਟਰੀ ਐਡੀਟਰ ਸੂਜੀ ਮੇਂਕੇਸ ਦੇ ਆਨਰ 'ਚ ਰੱਖੀ ਗਈ ਸੀ। ਪਾਰਟੀ 'ਚ ਸ਼ੋਨਾਕਸ਼ੀ ਸਿਨਹਾ, ਰਵੀਨਾ ਟੰਡਨ. ਕ੍ਰਿਤੀ ਸੇਨਨ, ਸੋਫੀ ਚੌਧਰੀ, ਨਿਰਦੇਸ਼ਕ ਗੌਰੀ ਸ਼ਿੰਦੇ, ਅਨੁਪਮਾ ਚੋਪੜਾ, ਜਿਊਲਰੀ ਡਿਜ਼ਾਈਨਰ ਫਰਾਹ ਅਲੀ ਖਾਨ ਸਮੇਤ ਕਈ ਹੋਰ ਸਿਤਾਰੇ ਵੀ ਇਸ ਪਾਰਟੀ 'ਚ ਸ਼ਾਮਲ ਹੋਏ। ਮਨੀਸ਼ ਮਲਹੋਤਰਾ, ਕ੍ਰਿਤੀ ਸੇਨਨ ਅਤੇ ਫਰਾਹ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਸਿਤਾਰਿਆਂ ਨੇ ਮਨੀਸ਼ ਦੀ ਪਾਰਟੀ 'ਚ ਖੂਬ ਆਨੰਦ ਮਾਣਿਆ।


Tags: ਸ਼੍ਰੀਦੇਵੀਮਨੀਸ਼ ਮਲਹੋਤਰਾ ਜਾਨਹਵੀ ਕਪੂਰSridevi Manish Malhotra jhanvi Kapoor