FacebookTwitterg+Mail

ਸਾਹਮਣੇ ਆਈ ਸ਼ਾਹਰੁਖ ਦੇ ਬੇਟੇ ਛੋਟੇ ਦੀ ਇਹ ਕਿਊਟ ਤਸਵੀਰ, ਭੈਣ ਦੀ ਗੋਦ 'ਚ ਦਿਖੇ ਅਬਰਾਹਮ (ਤਸਵੀਰਾਂ)

    1/11
09 January, 2017 11:18:21 AM
ਮੁੰਬਈ—ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਦੇ ਛੋਟੇ ਬੇਟੇ ਅਬਹਾਹਮ ਆਪਣੀ ਪਿਆਰੀ ਕਿਊਟ ਲੁੱਕ ਅਤੇ ਹਰਕਤਾ ਕਾਰਨ ਸਭ ਤੋਂ ਵਧ ਚਰਚਿਤ ਰਹਿਣ ਵਾਲੇ ਸਟਾਰ ਕਿੱਡਜ਼ 'ਚੋਂ ਇਕ ਹਨ। 27 ਮਈ, 2013 ਨੂੰ ਸੈਰੋਗੇਸੀ ਰਾਹੀ ਜਨਮੇ ਅਬਰਾਹਮ ਸ਼ੁਰੂ ਤੋਂ ਹੀ ਲਾਈਮਲਾਈਟ ਬਟੋਰ ਰਹੇ ਹਨ। ਉਹ ਸੁਹਾਨਾ ਅਤੇ ਆਰਯਨ ਤੋਂ ਬਾਅਦ ਸ਼ਾਹਰੁਖ ਦੀ ਤੀਜੀ ਸੰਤਾਨ ਹੈ। ਹਾਲ ਹੀ 'ਚ ਅਬਰਾਹਮ ਦੇ ਫੈਨ ਕਲੱਬ ਨੇ ਉਨ੍ਹਾਂ ਦੀਆਂ ਕੁਝ ਤਾਜ਼ੀਆਂ ਤਸਵੀਰਾਂ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋ ਇਕ ਤਸਵੀਰ ਅਬਰਾਹਮ ਗਰਲ ਗੈਂਗ ਨਾਲ ਹੈ। ਇਸ 'ਚ ਅਬਰਾਹਮ ਦੀ ਭੈਣ ਸੁਹਾਨਾ ਵੀ ਨਾਲ ਨਜ਼ਰ ਆ ਰਹੀ ਹੈ।
ਭਾਵੇਂ ਹੀ ਅਬਰਾਹਮ ਲਗਭਗ 4 ਸਾਲ ਦਾ ਹੈ ਪਰ ਉਸ ਦੇ ਫੈਨ ਫਾਲੋਇੰਗ ਦੀ ਲਿਸਟ ਕਿਸੇ ਵੱਡੇ ਸਟਾਰ ਨਾਲੋਂ ਘੱਟ ਨਹੀਂ ਹੈ। ਯੂਨੀਅਰ ਕਿੰਗ ਖ਼ਾਨ ਜਿੱਥੇ ਵੀ ਜਾਂਦੇ ਹਨ, ਉਹ ਕੁਝ ਮਿੰਟਾਂ 'ਚ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਉਹ ਕਦੇ ਏਅਰਪੋਰਟ ਜਾਂ ਫਿਰ ਮਾਲ, ਕਦੇ ਕ੍ਰਿਕਟ ਦੇ ਮੈਦਾਨ ਤਾਂ ਕਦੇ ਗੋਆ 'ਤੇ ਐੱਸ.ਆਰ.ਕੇ ਨਾਲ ਖੇਡਦੇ ਹੋਏ ਅਬਰਾਹਮ ਨੇ ਆਪਣੇ ਹਰ ਅੰਦਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।

Tags: ਸ਼ਾਹਰੁਖ ਖਾਨਅਬਹਾਹਮ ਸੁਹਾਨਾShah Rukh Khanabraham suhana