FacebookTwitterg+Mail

ਸ਼ਾਹਰੁਖ ਦੀ 'ਰਈਸ' ਨਾਲ ਨਹੀਂ ਰਿਲੀਜ਼ ਹੋਵੇਗਾ 'ਬਾਹੂਬਲੀ-2' ਦਾ ਟੀਜ਼ਰ, ਨਿਰਦੇਸ਼ਕ ਨੇ ਟਵਿੱਟਰ 'ਤੇ ਕੀਤਾ ਸਪੱਸ਼ਟ

    1/6
09 January, 2017 02:06:28 PM
ਨਵੀਂ ਦਿੱਲੀ— ਦਰਸ਼ਕਾਂ ਵਲੋਂ ਇਸ ਸਾਲ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਬਾਹੂਬਲੀ' ਦਾ ਦੂਜਾ ਭਾਗ 'ਬਾਹੂਬਲੀ-2' ਦਾ ਟੀਜ਼ਰ ਇਸ ਸਾਲ ਸ਼ਾਹਰੁਖ ਦੀ ਫਿਲਮ 'ਰਈਸ' ਨਾਲ 25 ਜਨਵਰੀ ਨੂੰ ਰਿਲੀਜ਼ ਹੋਣ ਵਾਲਾ ਸੀ ਪਰ ਖੁਦ 'ਬਾਹੂਬਲੀ ਦੇ ਆਫਿਸ਼ੀਅਲ ਟਵਿੱਟਰ 'ਤੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਇਹ ਖ਼ਬਰ ਬਿਲਕੁਲ ਗਲਤ ਹੈ।
ਦੱਸਣਾ ਚਾਹੁੰਦੇ ਹਾਂ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਰਾਜਾਮੌਲੀ ਹਨ। ਨਿਰਦੇਸ਼ਕ ਰਾਜਾਮੌਲੀ ਨੇ ਟਵਿੱਟਰ 'ਤੇ ਦੱਸਿਆ, 'ਪ੍ਰਭਾਸ ਤੁਸੀਂ ਜਿਨ੍ਹਾਂ ਭਰੋਸਾ ਕੀਤਾ ਇਸ ਪ੍ਰੋਜੈਕਟ 'ਤੇ ਉਨ੍ਹਾਂ ਹੀ ਕਿਸੇ ਨੇ ਨਹੀਂ ਕੀਤਾ। ਤੁਹਾਨੂੰ 3.5 ਸਾਲ ਦੀ ਮਿਹਨਤ ਤੋਂ ਬਾਅਦ ਸ਼ੂਟਿੰਗ ਪੂਰੀ ਹੋਈ। ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਇਸ ਕੁਝ ਤਸਵੀਰਾਂ 'ਚ ਸ਼ੋਸਲ ਮੀਡੀਆ 'ਤੇ ਦੇਖਣ ਨੂੰ ਮਿਲੀ ਹੈ। ਪਰਭਾਸ ਦੀ ਇਸ ਫਿਲਮ 'ਬਾਹੂਬਲੀ-2' 'ਚ ਅਨੁਸ਼ਕਾ ਸ਼ੈਟੀ ਅਤੇ ਰਾਨਾ ਦਗੁਪਤੀ ਨਾਲ-ਨਾਲ ਤਮੰਨਾ ਵੀ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ।

Tags: ਸ਼ਾਹਰੁਖਰਈਸਪ੍ਰਭਾਸਬਾਹੂਬਲੀ 2Shah Rukhraees Prabhas baahubali 2