FacebookTwitterg+Mail

ਹਾਲੀਵੁੱਡ ਦੀ ਇਸ ਫਿਲਮ ਨੇ ਕੀਤੇ ਸੱਤ ਐਵਾਰਡਜ਼ ਆਪਣੇ ਨਾਂ!

    1/4
09 January, 2017 01:55:34 PM

ਮੁੰਬਈ— ਹਾਲੀਵੁੱਡ ਫਿਲਮ 'ਲਾ ਲਾ ਲੈਂਡ' 74ਵੇਂ 'ਗੋਲਡਨ ਗਲੋਬ ਐਵਾਰਡਜ਼' 'ਚ ਛਾਅ ਗਈ। ਇਸ ਫਿਲਮ ਨੇ ਸਭ ਤੋਂ ਵੱਧ ਐਵਾਰਡ ਆਪਣੇ ਨਾਂ ਕਰਾਏ ਹਨ। ਇਸ ਫਿਲਮ ਨੂੰ ਹੁਣ ਕੁੱਲ ਸੱਤ ਐਵਾਰਡਜ਼ ਦਿੱਤੇ ਗਏ। ਸਭ ਤੋਂ ਪਹਿਲਾਂ 'ਮੋਸ਼ਨ ਪਿਕਚਰ ਮਿਊਜ਼ੀਕਲ ਕੈਟੇਗਿਰੀ' 'ਚ ਰਾਯਨ ਗੋਸਲਿੰਗ ਅਤੇ ਐਮਾ ਸਟੋਨ ਨੂੰ ਬੈਸਟ ਅਦਾਕਾਰ ਤੇ ਅਦਾਕਾਰਾ ਦਾ ਐਵਾਰਡ ਮਿਲਿਆ। ਉਸ ਤੋਂ ਬਾਅਦ 'ਬੈਸਟ ਸਕ੍ਰੀਨਪਲੇਅ' ਅਤੇ ਨਿਰਦੇਸ਼ਨ ਲਈ ਤੇਮੀਅਨ ਚਜੈਲ ਨੂੰ ਐਵਾਰਡ ਮਿਲਿਆ। ਓਰੀਜੀਨਲ ਬੈਕਗਰਾਊਂਡ ਸਕੋਰ ਅਤੇ ਬੈਸਟ ਓਰੀਜੀਨਲ ਸੌਂਗ ਸਿਟੀ ਆਫ ਸਟਾਰਜ਼ ਦਾ ਵੀ ਐਵਾਰਡ 'ਲਾ ਲਾ ਲੈਂਡ' ਲੈ ਕੇ ਗਈ। ਫਿਲਮ 'ਲਾ ਲਾ ਲੈਂਡ' ਦਸੰਬਰ 'ਚ ਰਿਲੀਜ਼ ਹੋਈ ਹੈ। ਇਹ ਇੱਕ ਮਿਊਜ਼ੀਕਲ ਫਿਲਮ ਸੀ। ਇਸ ਫਿਲਮ ਦੀ ਕਹਾਣੀ ਅਤੇ ਉਸ ਦਾ ਪ੍ਰਦਰਸ਼ਨ ਵੱਖਰਾ ਤੇ ਦੇਖਣਯੋਗ ਸੀ।


Tags: ਹਾਲੀਵੁੱਡ ਲਾ ਲਾ ਲੈਂਡਗੋਲਡਨ ਗਲੋਬ ਐਵਾਰਡਜ਼Hollywood La La Land Golden Globe Awards