FacebookTwitterg+Mail

'ਬਾਹੂਬਲੀ-2' ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਪ੍ਰਭਾਸ ਨੇ ਸੈੱਟ 'ਤੇ ਕੀਤੀ ਖੂਬ ਮਸਤੀ (ਦੇਖੋ ਤਸਵੀਰਾਂ)

    1/18
09 January, 2017 02:04:05 PM
ਮੁੰਬਈ—ਇਸ ਸਾਲ ਦੀ ਸਭ ਤੋਂ ਜ਼ਿਆਦਾ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਬਾਹੂਬਲੀ-2' ਦੀ ਸ਼ੂਟਿੰਗ ਪੂਰੀ ਹੋ ਗਈ ਹੈ ਪਰ ਇਸ ਫਿਲਮ ਦੇ ਨਿਰਦੇਸ਼ਕ ਰਾਜਾਮੌਲੀ ਨੇ ਸ਼ੋਸ਼ਲ ਮੀਡੀਆ ਅਕਾਉਂਟ ਟਵਿੱਟਰ 'ਤੇ ਇਸ ਗੱਲ 'ਤੇ ਜਾਣਕਾਰੀ ਦਿੱਤੀ ਹੈ। ਨਿਰਦੇਸ਼ਕ ਰਾਜਾਮੌਲੀ ਨੇ ਟਵਿੱਟਰ 'ਤੇ ਲਿਖਿਆ, ''ਪ੍ਰਭਾਸ ਨੇ ਜਿੰਨਾ ਭਰੋਸਾ ਇਸ ਪ੍ਰੋਜੈਕਟ 'ਤੇ ਦਿਖਾਇਆ ਹੈ, ਉਨ੍ਹਾਂ ਕਿਸੇ ਹੋਰ ਨੇ ਨਹੀਂ ਦਿਖਾਇਆ। ਤੁਹਾਡੀ 3.5 ਸਾਲ ਦੀ ਮਿਹਨਤ ਤੋਂ ਬਾਅਦ ਸ਼ੂਟਿੰਗ ਪੂਰੀ ਹੋਈ।
ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀ ਹਨ। ਫਿਲਮ 'ਬਾਹੂਬਲੀ-2' ਦੀ ਫਿਲਮ ਦੀ ਪੂਰੀ ਕਾਸਟ ਅਤੇ ਟੀਮ ਹੈ। ਸ਼ੂਟਿੰਗ ਪੂਰੀ ਹੋਣ 'ਤੇ ਇਸ ਫਿਲਮ ਦੀ ਸਾਰੀ ਟੀਮ ਦੇ ਮੈਂਬਰਜ਼ ਨੂੰ 'Certificate of Appreciation' ਵੀ ਦਿੱਤੇ ਗਏ। ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਪ੍ਰਭਾਸ ਨੇ ਸੈੱਟ 'ਤੇ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਸਾਰੀ ਟੀਮ ਦੇ ਮੈਂਬਰਾਂ ਨਾਲ ਤਸਵੀਰਾਂ ਵੀ ਖਿਚਵਾਈਆ। ਇਨ੍ਹਾਂ ਤਸਵੀਰ 'ਚ ਉਨ੍ਹਾਂ ਨਾਲ ਅਨੁਸ਼ਕਾ ਸ਼ੈਟੀ ਵੀ ਨਜ਼ਰ ਆ ਰਹੀ ਹੈ। ਫਿਲਮ 'ਬਾਹੂਬਲੀ 'ਚ ਪ੍ਰਭਾਸ ਨਾਲ ਅਨੁਸ਼ਕਾ ਸ਼ੈਟੀ, ਰਾਣਾ ਦਗੁਪਤੀ, ਤਮੰਨਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

Tags: ਪ੍ਰਭਾਸਅਨੁਸ਼ਕਾ ਸ਼ੈਟੀਬਾਹੂਬਲੀ 2ਟਵਿੱਟਰPrabhasAnushka Shettybahubali 2 twitter