FacebookTwitterg+Mail

ਸੀਰੀਅਲ ਦੀ ਸ਼ੂਟਿੰਗ ਦੌਰਾਨ ਪ੍ਰਸਿੱਧ ਟੀ. ਵੀ. ਅਭਿਨੇਤਰੀ ਰਸ਼ਮੀ ਦੇਸਾਈ ਹੋਈ ਜ਼ਖਮੀ

rashami desai injured
09 January, 2017 03:18:41 PM
ਮੁੰਬਈ— ਟੀ. ਵੀ. ਤੇ ਭੋਜਪੁਰੀ ਫਿਲਮ ਅਭਿਨੇਤਰੀ ਰਸ਼ਮੀ ਦੇਸਾਈ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸੀਰੀਅਲ 'ਦਿਲ ਸੇ ਦਿਲ ਤਕ' ਦੀ ਸ਼ੂਟਿੰਗ ਕਰ ਰਹੀ ਹੈ। ਕਲਰਸ ਟੀ. ਵੀ. 'ਤੇ ਦਿਖਾਏ ਗਏ ਸੀਰੀਅਲ 'ਉਤਰਨ' ਨਾਲ ਪ੍ਰਸਿੱਧ ਹੋਈ ਰਸ਼ਮੀ ਦੇਸਾਈ ਆਪਣੇ ਆਉਣ ਵਾਲੇ ਸੀਰੀਅਲ 'ਚ ਸਿਧਾਰਥ ਸ਼ੁਕਲਾ ਦੇ ਆਪੋਜ਼ਿਟ ਨਜ਼ਰ ਆਵੇਗੀ। ਇਸ ਸੀਰੀਅਲ ਦਾ ਪ੍ਰੋਮੋ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਆ ਚੁਕਾ ਹੈ ਤੇ ਸੁਰਖੀਆਂ ਵੀ ਬਟੌਰ ਚੁੱਕਾ ਹੈ ਪਰ ਹੁਣ ਰਸ਼ਮੀ ਦੇਸਾਈ ਲਈ ਬੁਰੀ ਖਬਰ ਹੈ।
ਅਸਲ 'ਚ ਇਸ ਸੀਰੀਅਲ ਲਈ ਇਕ ਦ੍ਰਿਸ਼ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਰਸ਼ਮੀ ਦੀ ਚੱਲਦੀ ਕਾਰ ਨਾਲ ਟੱਕਰ ਵੱਜ ਗਈ। ਇਕ ਐਂਟਰਟੇਨਮੈਂਟ ਪੋਰਟਲ 'ਚ ਛਪੀ ਖਬਰ ਦੀ ਮੰਨੀਏ ਤਾਂ ਇਸ ਹਾਦਸੇ 'ਚ ਰਸ਼ਮੀ ਦੀ ਕੂਹਣੀ 'ਤੇ ਸੱਟ ਲੱਗੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਥੋੜ੍ਹੀ ਦੇਰ ਲਈ ਬੇਹੋਸ਼ ਵੀ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਹੋਰ ਵੀ ਡੂੰਘੀਆਂ ਸੱਟਾਂ ਲੱਗਣ ਦਾ ਪਤਾ ਚੱਲਿਆ।

Tags: ਰਸ਼ਮੀ ਦੇਸਾਈ Rashami Desai ਜ਼ਖਮੀ Injured