FacebookTwitterg+Mail

ਸ਼ਾਹਰੁਖ ਨਾਲ ਰਿਸ਼ਤੇ ਨੂੰ ਲੈ ਕੇ ਪਹਿਲੀ ਵਾਰ ਬੋਲੇ ਕਰਨ ਜੌਹਰ

karan johar
09 January, 2017 04:04:36 PM
ਮੁੰਬਈ— ਬਾਇਓਗ੍ਰਾਫੀ 'ਦਿ ਅਨਸਯੂਟੇਬਲ ਬਾਏ' 'ਚ ਕਰਨ ਜੌਹਰ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣੀ ਸੈਕਸ਼ਊਅਲ ਓਰੀਐਨਟੇਸ਼ਨ ਬਾਰੇ ਦੱਸਿਆ ਹੈ। ਕਰਨ ਨੇ ਕਿਤਾਬ 'ਚ ਕਬੂਲ ਕੀਤਾ ਹੈ ਕਿ ਉਹ ਗੇਅ ਹਨ ਪਰ ਕਦੇ ਵੀ ਕਹਿਣਗੇ ਨਹੀਂ ਕਿਉਂਕਿ ਉਹ ਜਿਸ ਦੇਸ਼ 'ਚ ਰਹਿੰਦੇ ਹਨ, ਇਹ ਕਹਿਣ ਲਈ ਉਨ੍ਹਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ। ਕਰਨ ਨੇ ਨਾਲ ਹੀ ਸ਼ਾਹਰੁਖ ਖਾਨ ਨਾਲ ਆਪਣੇ ਅਫੇਅਰ ਬਾਰੇ ਵੀ ਦੱਸਿਆ, ਲੋਕ ਜਦੋਂ ਸ਼ਾਹਰੁਖ ਨਾਲ ਮੇਰਾ ਨਾਂ ਜੋੜਦੇ ਹਨ ਤਾਂ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ। ਉਹ ਮੇਰੇ ਪਿਤਾ ਤੇ ਵੱਡੇ ਭਰਾ ਵਰਗਾ ਹੈ। ਮੈਂ ਕਦੇ ਵੀ ਉਸ ਨੂੰ ਉਸ ਨਜ਼ਰ ਨਾਲ ਨਹੀਂ ਵੇਖ ਸਕਦਾ। ਮੈਂ ਸਾਹਰੁਖ ਨਾਲ ਇਸ ਬਾਰੇ ਗੱਲ ਵੀ ਕੀਤੀ ਸੀ। ਉਸ ਨੇ ਕਿਹਾ, ''ਜਿਨ੍ਹਾਂ ਲੋਕਾਂ ਦਾ ਵਿਆਹ ਤੋਂ ਬਾਅਦ ਅਫੇਅਰ ਨਹੀਂ ਚੱਲਦਾ, ਉਸ ਨੂੰ ਗੇਅ ਕਹਿ ਦਿੱਤਾ ਜਾਂਦਾ ਹੈ।''
ਜ਼ਿਕਰਯੋਗ ਹੈ ਕਿ ਕਰਨ ਨੇ ਕਿਤਾਬ ਪੂਨਮ ਸਕਸੈਨਾ ਦੇ ਨਾਲ ਮਿਲ ਕੇ ਲਿਖੀ ਹੈ। ਇਸ 'ਚ ਕਰਨ ਦੀ ਜ਼ਿੰਦਗੀ ਬਾਰੇ ਹੋਰ ਵੀ ਕਈ ਰਾਜ ਦੱਸੇ ਗਏ ਹਨ।

Tags: ਕਰਨ ਜੌਹਰਸ਼ਾਹਰੁਖ ਖਾਨਦਿ ਅਨਸਯੂਟੇਬਲ ਬਾਏKaran Johar Shah Rukh Khan the anasayutebala bye