FacebookTwitterg+Mail

ਸਲਮਾਨ ਦੇ ਸ਼ੋਅ 'ਚ ਸ਼ਾਹਰੁਖ ਕਰਨਗੇ 'ਰਈਸ' ਨੂੰ ਪ੍ਰਮੋਟ, ਪ੍ਰੋਮੋ ਹੋਇਆ ਰਿਲੀਜ਼

09 January, 2017 04:09:51 PM
ਮੁੰਬਈ— ਸੁਪਰਸਟਾਰ ਸ਼ਾਹਰੁਖ ਖਾਨ ਛੇਤੀ ਹੀ ਸਲਮਾਨ ਖਾਨ ਨਾਲ ਇਕ ਵਾਰ ਮੁੜ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ 'ਰਈਸ' ਦੀ ਪ੍ਰਮੋਸ਼ਨ ਲਈ 'ਬਿੱਗ ਬੌਸ 10' ਦੇ ਸੈੱਟ 'ਤੇ ਸਲਮਾਨ ਖਾਨ ਨਾਲ ਧਮਾਲ ਮਚਾਉਂਦੇ ਦਿਖਣਗੇ। ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਰਈਸ' ਦੇ ਪ੍ਰਸਿੱਧ ਡਾਇਲਾਗ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਇਸੇ ਦੌਰਾਨ ਪਿੱਛਿਓਂ ਸ਼ਾਹਰੁਖ ਖਾਨ ਡਾਇਲਾਗ ਨੂੰ ਸਹੀ ਤਰ੍ਹਾਂ ਨਾਲ ਬੋਲਦੇ ਹੋਏ ਸਲਮਾਨ ਕੋਲ ਆਉਂਦੇ ਹਨ।
ਇਸ ਤੋਂ ਬਾਅਦ ਦੀ ਵੀਡੀਓ ਬੇਹੱਦ ਮਜ਼ੇਦਾਰ ਹੈ, ਜਿਸ 'ਚ ਦੋਵੇਂ ਆਪਣੀ-ਆਪਣੀ ਦੋਸਤੀ ਨਿਭਾਉਣ ਦਾ ਜ਼ਿਕਰ ਕਰ ਰਹੇ ਹਨ। ਇਸ 35 ਸੈਕੰਡ ਦੇ ਵੀਡੀਓ ਪ੍ਰੋਮੋ 'ਚ ਸਲਮਾਨ ਖਾਨ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸੁਲਤਾਨ ਨੂੰ ਸਿਰਫ ਦੋਸਤੀ ਨਿਭਾਉਣੀ ਆਉਂਦੀ ਹੈ, ਜਿਸ ਤੋਂ ਬਾਅਦ ਸ਼ਾਹਰੁਖ ਕਹਿੰਦੇ ਹਨ ਕਿ ਉਨ੍ਹਾਂ ਦੀ ਦੋਸਤੀ ਤਾਂ ਜਗ ਜ਼ਾਹਿਰ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦੋਵਾਂ ਨੇ ਇਸ ਵੀਡੀਓ 'ਚ ਕਾਲੇ ਰੰਗ ਦਾ ਪਠਾਣੀ ਸੂਟ ਪਹਿਨ ਰੱਖਿਆ ਹੈ।
ਫੈਨਜ਼ 'ਬਿੱਗ ਬੌਸ' ਦੇ ਇਸ ਐਪੀਸੋਡ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦੂਜੀ ਵਾਰ 'ਬਿੱਗ ਬੌਸ' ਦੇ ਸੈੱਟ 'ਤੇ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਉਹ ਫਿਲਮ 'ਦਿਲਵਾਲੇ' ਦਾ ਪ੍ਰਚਾਰ ਕਰਨ ਸਲਮਾਨ ਦੇ ਸ਼ੋਅ 'ਚ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਰਈਸ' 'ਚ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਵੀ ਨਜ਼ਰ ਆਵੇਗੀ। ਰਾਹੁਲ ਢੋਲਕੀਆ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਨਵਾਜ਼ੂਦੀਨ ਸਿੱਦਿਕੀ ਵੀ ਹਨ। ਫਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਵੀਡੀਓ ਦੇਖਣ ਲਈ ਲਿੰਕ 'ਤੇ ਕਲਿਕ ਕਰੋ—

Tags: ਸ਼ਾਹਰੁਖ ਖਾਨ Shahrukh Khan ਬਿੱਗ ਬੌਸ 10 Bigg Boss 10 ਸ਼ਾਹਰੁਖ ਖਾਨ Shahrukh Khan ਰਈਸ Raees