FacebookTwitterg+Mail

'ਅਰੇਂਜ ਮੈਰਿਜ' ਬਾਰੇ ਕੁਝ ਅਜਿਹਾ ਬੋਲੇ ਸ਼ਾਹਿਦ ਕਪੂਰ, ਜਾਣੋ ਕਾਰਨ

    1/3
09 January, 2017 04:46:18 PM
ਮੁੰਬਈ—ਬਾਲੀਵੁੱਡ ਦੇ ਅਦਾਕਾਰ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਟੀ.ਵੀ. ਚੈਟ ਸ਼ੋਅ 'ਕੌਫੀ ਵਿਦ ਕਰਨ' 'ਨਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮੀਰਾ ਨਾਲ ਆਪਣੇ ਰਿਸ਼ਤੇ 'ਦੇ ਸੰਬੰਧ 'ਚ ਕਈ ਖੁਲਾਸੇ ਕੀਤੇ ਪਰ ਇਸ ਆਮ ਚਰਚਾ ਬਾਰੇ ਉਸ ਨੇ ਕਿਹਾ ਕਿ ਸ਼ਾਹਿਦ ਅਰੇਂਜ ਮੈਰਿਜ ਨੂੰ ਪ੍ਰਮੋਟ ਕਰ ਰਿਹਾ ਹੈ। ਇਸ 'ਤੇ ਸ਼ਾਹਿਦ ਨੇ ਇਕ ਇੰਟਰਵਿਊ 'ਚ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ, ''ਮੇਨ ਸਟ੍ਰੀਮ ਦਾ ਸਟਾਰ ਜੇਕਰ ਅਰੇਂਜ ਮੈਰਿਜ਼ ਕਰਨ ਤਾਂ ਇਹ ਥੋੜ੍ਹਾ ਵੱਖਰਾ ਹੁੰਦਾ ਹੈ। ਆਮ ਅਜਿਹਾ ਨਹੀਂ ਹੁੰਦਾ ਹੈ ਪਰ ਕੋਈ ਫਿਲਮੀ ਅਭਿਨੇਤਾ ਕਿਸੇ ਆਮ ਲੜਕੀ ਨਾਲ ਵਿਆਹ ਕਰੇ। ਉਨ੍ਹਾਂ ਨੇ ਕਿਹਾ ਮੈਂ ਇਕ ਅਭਿਨੇਤਾ ਹਾਂ ਅਤੇ ਮੇਰੀ ਜ਼ਿੰਦਗੀ ਨਾਲ ਜੁੜੀਆਂ ਜ਼ਿਆਦਾਤਰ ਚੀਜ਼ਾ ਬਾਰੇ 'ਚ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਮੈਂ ਜੇਕਰ ਚਾਹੁੰਦਾ ਵੀ ਤਾਂ ਵੀ ਇਹ ਬੰਦ ਨਹੀਂ ਹੋ ਸਕਦਾ ਪਰ ਲੋਕ ਜਦੋ ਆਪਣੀ ਹੱਦਾਂ ਨੂੰ ਪਾਰ ਕਰਦੇ ਹਨ ਤਾਂ ਸਾਨੂੰ ਚੰਗਾ ਨਹੀਂ ਲੱਗਦਾ ਹੈ।''
ਮੀਰਾ ਬਾਰੇ ਸ਼ਾਹਿਦ ਨੇ ਕਿਹਾ, ''ਜੋ ਕੁਝ ਲਿਖਿਆ ਜਾ ਰਿਹਾ ਹੈ। ਉਸ ਨੂੰ ਲੈ ਕੇ ਮੀਰਾ ਦਾ ਕਾਫੀ ਕੰਟਰੋਲ ਹੈ। ਮੇਰੀ ਪਤਨੀ ਉਹ ਹੀ ਕੰਮ ਕਰਦੀ ਹੈ , ਜੋ ਉਹ ਚਾਹੁੰਦੀ ਹੈ। ਉਹ ਜਿੱਥੇ ਜਾਣਾ ਅਤੇ ਕਿਵੇ ਜਾਣਾ, ਇਹ ਹੀ ਨਹੀਂ ਘਰ 'ਚ ਕਿਸ ਨੂੰ ਆਪਣੇ ਘਰ ਦੀ ਆਗਿਆ ਦੇਣੀ ਹੈ। ਇਹ ਇਕ ਆਮ ਹੈ ਅਤੇ ਇਸ ਤਰ੍ਹਾਂ ਹੀ ਹੋਣੀ ਵੀ ਚਾਹੀਦੀ ਹੈ।
ਮੀਰਾ ਨੇ ਦੱਸਿਆ ਕਿ 'ਆਈਫਾ ਐਵਾਰਡ' ਦੌਰਾਨ ਜਦੋਂ ਸ਼ਾਹਿਦ ਤਿੰਨ ਦਿਨ ਲਈ ਸਪੇਨ ਗਏ ਹੋਏ ਸਨ ਤਾਂ ਉਸ ਸਮੇਂ ਉਨ੍ਹਾਂ ਦੀ ਘਾਟ ਮਹਿਸੂਸ ਹੋਈ। ਉਸ ਨੂੰ ਲੱਗਿਆ ਕਿ ਉਹ ਇਕ ਪਲ੍ਹ ਵੀ ਉਨ੍ਹਾਂ ਦੇ ਬਗੈਰ ਨਹੀਂ ਰਹਿ ਸਕਦੀ। ਉਹ ਤਿੰਨ ਦਿਨ ਕਾਫੀ ਮੁਸ਼ਕਿਲ ਅਤੇ ਬੈਚੇਨੀ ਨਾਲ ਭਰੇ ਹੋਏ ਸਨ। ਉਸ ਸਮੇਂ ਉਸ ਨੂੰ ਅਹਿਸਾਸ ਹੋਇਆ ਕਿ ਸ਼ਾਹਿਦ ਦੇ ਬਗੈਰ ਰਹਿਣਾ ਕਿੰਨਾ ਮੁਸ਼ਕਿਲ ਹੈ।

Tags: ਸ਼ਾਹਿਦ ਕਪੂਰਮੀਰਾ ਰਾਜਪੂਤਅਰੇਂਜ ਮੈਰਿਜShahid Kapoor Mira Rajput arrange Marriage