ਮੁੰਬਈ— ਡਾਇਰੈਕਟਰ, ਪ੍ਰੋਡਿਊਸਰ ਅਤੇ ਅਭਿਨੇਤਾ ਫਰਹਾਨ ਅਖ਼ਤਰ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 9 ਜਨਵਰੀ, 1974 'ਚ ਹੋਇਆ। ਇਸ ਮੌਕੇ 'ਤੇ ਉਨ੍ਹਾਂ ਨੇ ਬੀਤੀਂ ਰਾਤ ਐਤਵਾਰ ਨੂੰ ਘਰ ਬਰਥਡੇਅ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆਈਆਂ। ਪਾਰਟੀ 'ਚ ਅੰਮ੍ਰਿਤਾ ਅਰੋੜਾ ਆਪਣੇ ਪਤੀ ਸ਼ਕੀਲ ਲੜਕ ਨਾਲ ਪਹੁੰਚੀ। ਇਸ ਤੋਂ ਇਲਾਵਾ ਪ੍ਰੋਡਿਊਸਰ ਰਿਤੇਸ਼ ਸਿੰਧਵਾਨੀ ਉਨ੍ਹਾਂ ਦੀ ਪਤਨੀ ਡੌਲੀ, ਰੀਮਾ ਕਾਗਤੀ ਅਤੇ ਪੂਰਬ ਕੌਹਲੀ ਅਤੇ ਉਸ ਦੀ ਮੰਗੇਤਰ ਲੂਸੀ ਪੈਟਨ ਵੀ ਸ਼ਾਮਲ ਹੋਈ।
ਸਕਰਿਪਟ ਰਾਈਟਰ ਜਾਵੇਦ ਆਖ਼ਤਰ ਅਤੇ ਹਨੀ ਇਰਾਨੀ ਦੇ ਘਰ 9 ਜਨਵਰੀ, 1094 ਨੂੰ ਜਨਮੇ ਫਰਹਾਨ ਅਖ਼ਤਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਅਸਿਸਟੇਂਟ ਡਾਇਰੈਕਟਰ ਫਿਲਮ 'ਲੰਮ੍ਹੇ' ਅਤੇ 'ਹਿਮਾਲਿਆ ਪੁੱਤਰ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਿਤੇਸ਼ ਸਿੰਧਵਾਨੀ ਨਾਲ ਮਿਲ ਕੇ ਐਕਸੇਲ ਐਂਟਰਟੇਨਮੈਂਟ ਨਾਂ ਦੀ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ। ਦੋਵਾਂ ਨੇ 2001 'ਚ ਫਿਲਮ 'ਦਿਲ ਚਾਹਤਾ ਹੈ' ਬਣਾਈ।
ਪਤਨੀ ਤੋਂ ਦੂਰ ਰਹਿੰਦੇ ਹਨ ਫਰਹਾਨ ਪਰ ਨਹੀਂ ਹੋਇਆ ਤਲਾਕ
♦ 2 ਬੇਟੀਆਂ ਦੇ ਪਿਤਾ ਫਰਹਾਨ ਅਖ਼ਤਰ ਨੇ ਅਧੁਨਾ ਭਵਨਾਨੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਹੁਣ ਉਹ ਵੀ ਵੱਖ ਰਹਿ ਰਹੇ ਹਨ। ਫਰਹਾਨ ਭਾਵੇਂ ਹੀ ਪਤਨੀ ਅਧੁਨਾ ਤੋਂ ਵੱਖਰੇ ਰਹਿੰਦੇ ਹਨ ਪਰ ਉਨ੍ਹਾਂ ਦਾ ਤਲਾਕ ਨਹੀਂ ਹੋਇਆ। 16 ਸਾਲ ਪੁਰਾਣੀ ਫਰਹਾਨ-ਅਧੁਰਾ ਦਾ ਵਿਆਹ 2016 ਦੀ ਸ਼ੁਰੂਆਤ 'ਚ ਟੁੱਟਿਆ। ਦੋਵਾਂ ਨੇ ਸਟੇਟਮੈਂਟ ਜ਼ਾਰੀ ਕਰਕੇ ਵੱਖਰੇ ਰਹਿਣ ਦੀ ਖ਼ਬਰ ਦਿੱਤੀ ਹੈ। ਦੱਸਣਾ ਚਾਹੁੰਦੇ ਹਾਂ ਕਿ ਫਰਹਾਨ-ਅਧੁਨਾ ਦੋ ਬੇਟੀਆਂ ਸ਼ਾਕਿਆ ਅਤੇ ਅਕੀਰਾ ਦੇ ਮਾਤਾ-ਪਿਤਾ ਹਨ।