FacebookTwitterg+Mail

ਸਲਮਾਨ ਖਾਨ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਹੋ ਸਕਦੀ ਹੈ 7 ਸਾਲ ਦੀ ਸਜ਼ਾ

salman khan case
09 January, 2017 05:49:54 PM
ਮੁੰਬਈ— ਸਲਮਾਨ ਖਾਨ ਨਾਲ ਜੁੜੇ ਹਥਿਆਰ ਕਾਨੂੰਨ ਉਲੰਘਣਾ ਮਾਮਲੇ ਦਾ ਫੈਸਲਾ ਜੋਧਪੁਰ ਜ਼ਿਲਾ ਸੈਸ਼ਨ ਕੋਰਟ ਸੁਣਾਏਗਾ। ਇਹ ਫੈਸਲਾ 18 ਜਨਵਰੀ ਨੂੰ ਆਵੇਗਾ। ਸਲਮਾਨ ਖਾਨ ਖਿਲਾਫ ਆਰਮਜ਼ ਐਕਟ ਦੀ ਧਾਰਾ 3/25 ਤੇ 25 ਤਹਿਤ ਕੇਸ ਚੱਲ ਰਿਹਾ ਹੈ। ਉਹ ਜੇਕਰ ਇਸ ਐਕਟ ਦੀ ਪਹਿਲੀ ਧਾਰਾ ਤਹਿਤ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ ਤਿੰਨ ਸਾਲ ਤੇ ਦੂਜੀ ਧਾਰਾ ਤਹਿਤ ਦੋਸ਼ੀ ਪਾਏ ਜਾਣ 'ਤੇ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ 1998 'ਚ 1-2 ਅਕਤੂਬਰ ਦੀ ਰਾਤ ਨੂੰ ਕਾਲੇ ਹਿਰਣ ਦੇ ਸ਼ਿਕਾਰ ਦਾ ਹੈ। ਸਲਮਾਨ ਖਾਨ ਤੇ ਸੈਫ ਅਲੀ ਖਾਨ ਸਮੇਤ ਕੁਝ ਹੋਰ ਕਲਾਕਾਰ ਇਸ 'ਚ ਦੋਸ਼ੀ ਹਨ। ਸਾਰੇ ਕਲਾਕਾਰ ਇਥੇ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਕਰਨ ਆਏ ਸਨ। ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਣ ਦਾ ਸ਼ਿਕਾਰ ਕਰਨ ਦੇ ਦੋਸ਼ ਹਨ।
ਸ਼ਿਕਾਰ ਦੇ ਤਿੰਨ ਮਾਮਲਿਆਂ 'ਚੋਂ ਇਕ 'ਚ ਉਨ੍ਹਾਂ ਨੂੰ ਇਕ ਸਾਲ ਤੇ ਘੋੜਾ ਫਾਰਮ ਹਾਊਸ ਮਾਮਲੇ 'ਚ ਪੰਜ ਸਾਲ ਦੀ ਸਜ਼ਾ ਸੁਣਾਈ ਜਾ ਚੁਕੀ ਹੈ। ਹਾਲਾਂਕਿ ਰਾਜਸਥਾਨ ਹਾਈ ਕੋਰਟ ਨੇ ਫਿਲਹਾਲ ਸਜ਼ਾ 'ਤੇ ਰੋਕ ਲਗਾ ਰੱਖੀ ਹੈ ਤੇ ਉਥੇ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੈ।

Tags: ਸਲਮਾਨ ਖਾਨ Salman Khan ਆਰਮਜ਼ ਐਕਟ Arms Act ਕੋਰਟ Court