FacebookTwitterg+Mail

ਗੋਲਡਨ ਗਲੋਬ ਐਵਾਰਡਸ : ਹਾਲੀਵੁੱਡ ਦੇ ਇਨ੍ਹਾਂ ਕਲਾਕਾਰਾਂ ਨੇ ਕੀਤੀ ਪ੍ਰਿਅੰਕਾ ਚੋਪੜਾ ਦੀ ਡਰੈੱਸ ਦੀ ਤਾਰੀਫ (ਦੇਖੋ ਤਸਵੀਰਾਂ)

    1/15
09 January, 2017 06:47:11 PM
ਮੁੰਬਈ— ਹਾਲੀਵੁੱਡ ਅਭਿਨੇਤਾ ਜੈਕ ਏਫਰਾਨ ਤੇ ਡਵੇਨ ਜੌਨਸਨ ਨੇ 'ਬੇਵਾਚ' 'ਚ ਆਪਣੀ ਸਹਿ-ਕਲਾਕਾਰ ਪ੍ਰਿਅੰਕਾ ਚੋਪੜਾ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਗੋਲਡਨ ਗਲੋਬ ਐਵਾਰਡਸ 'ਚ ਕਾਫੀ ਖੂਬਸੂਰਤ ਤੇ ਆਕਰਸ਼ਕ ਲੱਗ ਰਹੀ ਸੀ। ਪ੍ਰਿਅੰਕਾ ਐਤਵਾਰ ਨੂੰ ਆਯੋਜਿਤ 74ਵੇਂ ਗੋਲਡਨ ਗਲੋਬ ਐਵਾਰਡਸ ਦੇ ਹੋਸਟਾਂ 'ਚ ਸ਼ਾਮਲ ਸੀ। ਪ੍ਰੋਗਰਾਮ 'ਚ ਰਾਲਫ ਲਾਰੇਨ ਵਲੋਂ ਡਿਜ਼ਾਈਨ ਕੀਤੇ ਗਏ ਗਾਊਨ 'ਚ ਉਹ ਬੇਹੱਦ ਦਿਲਕਸ਼ ਨਜ਼ਰ ਆ ਰਹੀ ਸੀ। ਪ੍ਰਿਅੰਕਾ ਇਸ ਦੌਰਾਨ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਦੀ ਅਗਵਾਈ ਕਰਦੀ ਨਜ਼ਰ ਆਈ।
ਡਵੇਨ ਜੌਨਸਨ ਨੇ ਟਵੀਟ ਕੀਤਾ, 'ਮੈਂ ਉਸ ਨੂੰ ਕਿਉਂ ਪਿਆਰ ਕਰਦਾ ਹਾਂ। ਅੱਜ ਦੀ ਰਾਤ ਉਹ ਸ਼ਾਨਦਾਰ ਨਜ਼ਰ ਆਈ। ਬੇਵਾਚ ਗੋਲਡਨ ਗਲੋਬਸ।' ਪ੍ਰਿਅੰਕਾ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰੋਗਰਾਮ ਤੋਂ ਵਾਂਝੇ ਰਹਿ ਗਏ। ਉਥੇ ਏਫਰਾਨ ਨੇ ਟਵੀਟ ਕੀਤਾ, 'ਵਧਾਈ ਹੋਵੇ ਪ੍ਰਿਅੰਕਾ, ਤੁਸੀਂ ਬਹੁਤ ਹੀ ਖੂਬਸੂਰਤ ਲੱਗ ਰਹੇ ਹੋ, ਬੇਵਾਚ ਬੇਬ।' ਸਾਬਕਾ ਵਿਸ਼ਵ ਸੁੰਦਰੀ ਪ੍ਰਿਅੰਕਾ ਨੇ ਏਫਰਾਨ ਨੂੰ ਪ੍ਰਤੀਕਿਰਿਆ ਦਿੰਦਿਆਂ ਲਿਖਿਆ, 'ਧੰਨਵਾਦ ਜੈਕ ਏਫਰਾਨ। ਅੱਜ ਦੀ ਰਾਤ ਤੁਹਾਨੂੰ ਯਾਦ ਕਰ ਰਹੀ ਹਾਂ।'

Tags: ਪ੍ਰਿਅੰਕਾ ਚੋਪੜਾ Priyanka Chopra ਗੋਲਡਨ ਗਲੋਬ ਐਵਾਰਡਸ Golden Globe Awards ਡਵੇਨ ਜੌਨਸਨ ਜੈਕ ਏਫਰਾਨ