FacebookTwitterg+Mail

ਇਸ ਖਾਸ ਮੌਕੇ ਰਿਲੀਜ਼ ਹੋਵੇਗਾ 'ਰਈਸ' ਦਾ ਅਗਲਾ ਗੀਤ 'ਉੜੀ ਉੜੀ'

raees new song udi udi
09 January, 2017 09:43:05 PM
ਮੁੰਬਈ— ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਰਈਸ' ਦਾ ਅਗਲਾ ਗੀਤ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ। ਖਬਰ ਹੈ ਕਿ ਫਿਲਮ 'ਰਈਸ' ਦਾ ਗੀਤ 'ਉੜੀ ਉੜੀ' ਮੱਕਰ ਸੰਕ੍ਰਾਂਤੀ ਮੌਕੇ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਸ਼ਾਹਰੁਖ ਖਾਨ ਦਾ ਪਹਿਲਾ ਗੁਜਰਾਤੀ ਗੀਤ ਹੈ। ਪਹਿਲੀ ਵਾਰ ਸ਼ਾਹਰੁਖ ਕਿਸੇ ਗੁਜਰਾਤੀ ਗੀਤ 'ਚ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਫੈਨਜ਼ 'ਚ ਕਾਫੀ ਉਤਸ਼ਾਹ ਹੈ।
'ਰਈਸ' ਦਾ ਇਹ ਗੀਤ ਇਸੇ ਤਿਉਹਾਰ 'ਤੇ ਆਧਾਰਿਤ ਹੈ, ਇਸ ਲਈ ਹੀ ਇਸ ਗੀਤ ਨੂੰ 14 ਜਨਵਰੀ ਨੂੰ ਮੱਕਰ ਸੰਕ੍ਰਾਂਤੀ ਮੌਕੇ ਰਿਲੀਜ਼ ਕਰਨ ਦੀ ਸਲਾਹ ਬਣਾਈ ਗਈ ਹੈ। ਦੱਸਣਯੋਗ ਹੈ ਕਿ ਫਿਲਮ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਦਾ ਨਿਰਦੇਸ਼ਨ ਰਾਹੁਲ ਢੋਲਕੀਆ ਨੇ ਕੀਤਾ ਹੈ। ਨਾਲ ਹੀ ਫਿਲਮ 'ਚ ਸ਼ਾਹਰੁਖ ਖਾਨ ਨਾਲ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਵੀ ਹੈ।

Tags: ਸ਼ਾਹਰੁਖ ਖਾਨ Shahrukh Khan ਰਈਸ Raees ਉੜੀ ਉੜੀ Udi Udi