FacebookTwitterg+Mail

ਅਮਿਤਾਭ ਬੱਚਨ ਦੀ ਫਿਲਮ 'ਲੀਡਰ' ਵਿਚ ਇਸ ਪੰਜਾਬੀ ਗਾਇਕ ਦਾ ਹੋਵੇਗਾ ਗੀਤ

amitabh bachchan
10 January, 2017 09:49:06 AM
ਜਲੰਧਰ—ਪ੍ਰਸਿੱਧ ਗਾਇਕ ਸੁੱਖਾ ਦਿੱਲੀ ਵਾਲਾ ਦਾ ਇਕ ਗੀਤ ਹਿੰਦੀ ਫਿਲਮ 'ਲੀਡਰ' ਲਈ ਚੁਣ ਲਿਆ ਗਿਆ ਹੈ। ਸੁੱਖਾ ਨੇ ਦੱਸਿਆ ਕਿ ਉਸ ਨੂੰ ਇਹ ਜਾਣਕਾਰੀ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਮਹਿਮੂਦ ਅਲੀ ਨੇ ਦਿੱਤੀ। ਪੈਨ ਤੇ ਕੈਮਰਾ ਪ੍ਰੋਡਕਸ਼ਨ ਵਲੋਂ ਬਣਾਈ ਜਾ ਰਹੀ ਫਿਲਮ 'ਲੀਡਰ' ਵਿਚ ਸੁੱਖੇ ਦਾ ਪਹਿਲਾਂ ਤੋਂ ਹੀ ਰਿਕਾਰਡ ਕੀਤਾ ਗਿਆ ਗੀਤ ਡਾਇਰੈਕਟਰ ਵਲੋਂ ਸ਼ਾਮਲ ਕੀਤਾ ਗਿਆ ਹੈ।
ਸੁੱਖੇ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮਹਾਨਾਇਕ ਅਮਿਤਾਭ ਬੱਚਨ ਦੀ ਇਕ ਫਿਲਮ ਵਿਚ ਦਲੇਰ ਮਹਿੰਦੀ ਦਾ ਗੀਤ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਇਹ ਸੁਭਾਗ ਉਸ ਨੂੰ ਵੀ ਮਿਲ ਰਿਹਾ ਹੈ। ਸੁੱਖੇ ਨੂੰ ਲੱਗਦਾ ਹੈ ਕਿ 'ਲੀਡਰ' ਫਿਲਮ ਦੇ ਰਿਲੀਜ਼ ਹੋਣ ਨਾਲ ਉਸ ਦੇ ਕੈਰੀਅਰ ਦਾ ਕੱਦ ਹੋਰ ਉੱਚਾ ਹੋਵੇਗਾ। ਸੁੱਖੇ ਦੇ ਇਸ ਤੋਂ ਪਹਿਲਾਂ 'ਗੱਡੀ ਆ ਸ਼ੌਕੀਨ ਜੱਟ ਦੀ', 'ਗਲੀਆਂ ਤੇਰੇ ਸ਼ਹਿਰ ਦੀਆਂ' ਅਤੇ ਪੌਪ ਗਾਇਕ ਮੀਕਾ ਸਿੰਘ ਨਾਲ 'ਲੜਕੇ ਦਿਲ ਮੰਗਦੇ' ਗੀਤ ਮਸ਼ਹੂਰ ਹੋ ਚੁੱਕੇ ਹਨ। ਸੁੱਖਾ ਨੇ ਆਪਣੀ ਇਹ ਖੁਸ਼ੀ ਆਪਣੇ ਗੀਤਕਾਰ ਮਿੱਤਰ ਰਾਣਾ ਵੇਂਡਲਵਾਲਾ ਨਾਲ ਵੀ ਸਾਂਝੀ ਕੀਤੀ।

Tags: ਅਮਿਤਾਭ ਬੱਚਨਸੁੱਖਾ ਦਿੱਲੀਲੀਡਰAmitabh BachchanSukha Delhi Leader